ਅਰਮਾਨ - ਸੁਰਿੰਦਰਜੀਤ ਕੌਰ
( ਕਿਸਾਨਾਂ ਦੇ ਸੰਘਰਸ਼ ਨੂੰ ਸਮਰਪਤ )
ਦੀਵਿਆਂ ਨੇ ਜ਼ੁਲਮ ਹੁਣ ਸਹਿਣਾ ਨਹੀਂ ।
ਇਹ ਹਨੇਰਾ ਦੇਰ ਤੱਕ ਰਹਿਣਾ ਨਹੀਂ ।
ਅਣਕਹੇ ਨੇ ਬੋਲ ਤੇ ਅਰਮਾਨ ਵੀ,
ਚੁੱਪ ਸਾਡੀ ਨੇ ਵੀ ਚੁੱਪ ਰਹਿਣਾ ਨਹੀਂ ।
ਖੇਤਾਂ ਦੇ ਪੁੱਤਾਂ ਦੇ ਕਾਤਿਲ ਕਾਫ਼ਰਾ,
ਪਹਿਨਿਆਂ ਕੁਫ਼ਰ ਹੈ ਗਹਿਣਾ ਨਹੀਂ ।
ਕਰ ਲੈ ਤੋਬਾ ਜ਼ਾਲਿਮਾਂ ਨੂੰ ਜ਼ੁਲਮ ਤੋਂ ,
ਜ਼ੁਲਮ ਹੁਣ ਮਜ਼ਲੂਮ ਨੇ ਸਹਿਣਾ ਨਹੀਂ ।
ਭੂਏ ਹੁੰਦੀ ਭੁੱਖ ਦੇ ਅਰਮਾਨ ਦੇਖ,
ਭੁੱਖ ਨੇ ਭੁੱਖੀ ਸਦਾ ਰਹਿਣਾ ਨਹੀਂ ।
ਪਾ ਖਿਆਲਾਂ ਨੂੰ ਨਾ ਪਿੰਜਰੇ ਵਿਚ ਕਦੇ,
ਵਿਚ ਕਲਾਵੇ ਪੌਣ ਨੇ ਰਹਿਣਾ ਨਹੀਂ ।
ਟੋਰਾਂਟੋ, ਕੈਨੇਡਾ
ਸੰਪਰਕ / +1 365-778-1819