ਬਾਪੂ ਦਿਵਸ - ਹਾਕਮ ਸਿੰਘ ਮੀਤ ਬੌਂਦਲੀ
ਅੱਜ ਕੱਲ੍ਹ ਬਾਪੂ ਨੂੰ ਮੱਤਾਂ ਦਿੰਦੇ ਨੇ ,,
ਹੁਣ ਬਾਪੂ ਦੀ ਸੁਣਦਾ ਨਾ ਕੋਈ ਐ ।।
ਬਾਪੂ ਅੱਗੇ ਤਾਂ ਜ਼ਬਾਨ ਚਲਾਉਂਦੇ ਨੇ ,,
ਬਾਪੂ ਦੀ ਕੁਰਬਾਨੀ ਨਾ ਚੇਤੇ ਰੱਖਦੇ ।।
ਬਾਪੂ ਦੀ ਕਮਾਈ ਤੇ ਮੌਜਾਂ ਮਾਣੀਆਂ ,,
ਬੁੱਢੇ ਹੋਏ ਦਰਦਾਂ ਨਾ ਪਛਾਣੀਆਂ ।।
ਪਾਉਂਣ ਹਿੱਸੇ ਬਾਪੂ ਦੀ ਜਾਇਦਾਦ ਦੇ ,,
ਜੋ ਬਾਪੂ ਨੇ ਹੱਡ ਤੋੜ ਕੇ ਕਮਾਈ ਐ ।।
ਬੁੱਢੇ ਹੋਏ ਮਾਪੇ ਦੁੱਖ ਨਾ ਪਛਾਣ ਦੇ ,,
ਮਾਪੇ ਤਾਂ ਸਭ ਕੁੱਝ ਹੱਥੀਂ ਨੇ ਵੰਡਦੇ ।।
ਝੜ ਗਿਆ ਮਾਸ ਬਚੇ ਹੁਣ ਹੱਡ ਨੇ ,,
ਮਿਹਨਤ ਕਰਨੋਂ ਪਿੱਛੇ ਨਾ ਹੱਟ ਦੇ ।।
ਮਰਦੇ ਦਮ ਤੱਕ ਇਹ ਕਮਾਉਂਦੇ ਨੇ ,,
ਲੇਖਾ ਜੋਖਾ ਇਹ ਨੇ ਪੂਰਾ ਕਰਦੇ ।।
ਹਮੇਸ਼ਾ ਔਲਾਦ ਦਾ ਸਹਾਰਾ ਬਣਦੇ ,,
ਨਾਂ ਬੁੱਢੇ ਬਾਪ ਦਾ ਇਹ ਹੱਥ ਫੜਦੇ ।।
ਕਈ ਬਾਪ ਦੀ ਦਾੜੀ ਹੱਥ ਪਾਉਂਦੇ ਨੇ ,,
ਅਖੀਰ ਆਸ਼ਰਮ ਛੱਡ ਆਉਂਦੇ ਨੇ ।।
ਇਹ ਤਾਂ ਰੰਗ ਨੇ ਕਹਿੰਦੇ ਕਰਤਾਰ ਦੇ ,,
ਘਰ 'ਚ ਬੈਠਿਆਂ ਨੂੰ ਠੇਡੇ ਮਰਦੇ ।।
ਇਹਨਾਂ ਕਰਕੇ ਅਸੀਂ ਮੌਜਾਂ ਮਾਣਦੇ ,,
ਹਾਕਮ ਮੀਤ ਮਾਪੇ ਹੁੰਦੇ ਦੂਜਾ ਰੱਬ ਨੇ ।।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
21,6,2020