ਹਸਪਤਾਲ ਬਣਗੇ ਲੁੱਟ ਅਤੇ ਅਣਗਿਹਲੀ ਦਾ ਘਰ - ਹਾਕਮ ਸਿੰਘ ਮੀਤ ਬੌਂਦਲੀ
ਜਦੋਂ ਕਿਸੇ ਲੇਖਕ ਦੀ ਕਲਮ ਚੱਲਦੀ ਹੈ ਤਾਂ ਉਹ ਦੇਸ਼ ਅੰਦਰ ਹੋ ਰਹੀਆਂ ਬੁਰਾਈਆਂ ਜਾਂ ਆਪਣੇ ਅੰਦਰ ਲੁਕੇ ਦਰਦਾਂ ਨੂੰ ਜ਼ੁਬਾਨ ਰਾਹੀਂ ਨਹੀਂ ਆਪਣੀ ਕ਼ਲਮ ਰਾਹੀਂ ਦੁਨੀਆਂ ਦੇ ਨਜ਼ਰੀਆ ਕਰਦਾ ਹੈ। ਜਿਸ ਵਿੱਚ ਛੁਪਿਆ ਦਰਦ ਹੁੰਦਾ ਹੈ । ਜਿੱਥੇ ਸਾਡੇ ਵੱਡੇ ਵੱਡੇ ਲੀਡਰ ਹਰ ਰੋਜ਼ ਬਿਆਨ ਬਾਜੀ ਕਰਦੇ ਨੇ ਤੀਹ ਰੁਪਏ ਦਾ ਕਾਰਡ ਬਣਾਉਣ ਤੇ ਸਰਕਾਰੀ ਹਸਪਤਾਲਾਂ ਵਿੱਚ ਪੰੰਜ ਲੱਖ ਤੱਕ ਦਾ ਫ੍ਰੀ ਇਲਾਜ ਕੀਤਾ ਜਾਂਦਾ ਹੈ । ਹਰ ਪੱਖੋਂ ਹਰ ਆਦਮੀ ਦੀ ਸਹਿਤ ਵੱਲ ਧਿਆਨ ਦਿੱਤਾ ਜਾਂਦਾ ਪਰ ਇੱਥੇ ਦੇਖਿਆ ਜਾਵੇ ਸਾਰਾ ਕੁਝ ਉਲਟ ਹੈ , ਜਿਵੇਂ ਕਿ ਨਿੱਜੀ ਹਸਪਤਾਲ ਚਾਹੇ ਸਰਕਾਰੀ ਹਸਪਤਾਲ ਹੈ ਉਨ੍ਹਾਂ ਵਿੱਚ ਅੰਨ੍ਹੇ ਵਾਹ ਆਮ ਆਦਮੀ ਨੂੰ ਲੁੱਟਿਆ ਜਾਂਦਾ ਹੈ । ਜਿੱਥੇ ਡਾਕਟਰ ਨੂੰ ਦੁਨੀਆਂ ਵਿੱਚ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ ਡਾਕਟਰੀ ਕਿੱਤਾ ਸਾਰੇ ਕਿਤਿਆਂ ਵਿੱਚੋਂ ਡਾਕਟਰੀ ਹੀ ਇੱਕ ਅਜਿਹਾ ਸਨਮਾਨਜਨਕ ਕਿਤਾ ਹੈ । ਜਿਸ ਦਾ ਸਬੰਧ ਮਨੁੱਖਤਾ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ। ਡਾਕਟਰ ਦਾ ਫਰਜ਼ ਹੁੰਦਾ ਹੈ ਉਸ ਕੋਲ ਆਏ ਮਰੀਜ਼ ਨੂੰ ਚੰਗੀ ਤਰ੍ਹਾਂ ਚੈੱਕ ਅੱਪ ਕਰਕੇ ਤੰਦਰੁਸਤ ਕਰਨ ਦਾ ਹੀ ਨਹੀਂ ਹੈ ਬਲਕਿ ਮਨੁੱਖਤਾ ਨੂੰ ਉਸ ਦੀ ਸਰੀਰਕ ਅਤੇ ਸਮਾਜਿਕ ਸਿਹਤ ਪ੍ਰਤੀ ਜਾਗਰੂਕ ਕਰਨ ਦੀ ਲੋੜ ਹੁੰਦੀ ਹੈ । ਹਰ ਡਾਕਟਰ ਦਾ ਪਹਿਲਾ ਫਰਜ਼ ਹੁੰਦਾ ਹੈ ਹਰ ਹਾਲਤ ਵਿੱਚ ਪਹਿਲਾਂ ਮਰੀਜ਼ ਨੂੰ ਬਚਾਉਣਾ ਹਰ ਡਾਕਟਰ ਨੂੰ ਆਪਣਾ ਫਰਜ਼ ਸਮਝਣਾ ਵੀ ਚਾਹੀਦਾ ਹੈ । ਕਈ ਦਫ਼ਾ ਮਰੀਜ਼ ਦੀ ਹਾਲਤ ਏਨੀ ਤਰਸਯੋਗ ਯੋਗ ਹੋ ਜਾਂਦੀ ਹੈ ਕਿ ਚੱਲ ਕੇ ਡਾਕਟਰ ਕੋਲ ਨਹੀਂ ਆ ਸਕਦਾ । ਡਾਕਟਰ ਨੂੰ ਖੁਦ ਉਸ ਕੋਲ ਜਾਣਾ ਪੈਂਦਾ ਹੈ ਇੱਥੇ ਯਾਦ ਰਹੇ ਕਿ ਡਾਕਟਰ ਦਾ ਆਪਣਾ ਕੋਈ ਟਾਈਮ ਨਹੀਂ ਹੁੰਦਾ। ਉਸਦਾ ਫਰਜ਼ ਹੈ ਮਰੀਜ਼ ਦੀ ਜ਼ਿੰਦਗੀ ਬਚਾਉਣਾ ਕਿਉਂਕਿ ਡਾਕਟਰ ਉੱਪਰ ਹੀ ਸਭ ਨੂੰ ਭਰੋਸਾ ਹੈ ਅਤੇ ਡਾਕਟਰ ਨੂੰ ਦੁਨੀਆਂ ਦੂਜਾ ਰੱਬ ਮੰਨਦੀ ਹੈ। ਪਰ ਅੱਜ ਕੱਲ੍ਹ ਤਾਂ ਹਰ ਰੋਜ਼ ਇਹੋ ਜਿਹੀ ਖਬਰਾਂ ਪੜ੍ਹਨ ਮਿਲਦੀਆਂ ਹਨ । ਨਾ ਕਿ ਮੰਨਣ ਯੋਗ ਹੁੰਦੀਆਂ ਹੋਈਆਂ ਵੀ ਸੱਚੀਆਂ ਹੁੰਦੀਆਂ ਨੇ ਅਜਿਹੀਆਂ ਲਾਪ੍ਰਵਾਹੀ ਕਰਕੇ ਦੁਨੀਆਂ ਦਾ ਡਾਕਟਰ ਤੋਂ ਭਰੋਸਾ ਉੱਠ ਚੁੱਕਿਆ ਹੈ । ਜਿਵੇਂ ਕਿ ਹਸਪਤਾਲ ਦੇ ਬਾਹਰ ਗਰਭਵਤੀ ਔਰਤ ਤੜਫਦੀ ਰਹੀ ਅਤੇ ਸਟਾਫ਼ ਸਾਹਮਣੇ ਬੈਠਾ ਅੱਗ ਸੇਕਦਾ ਰਿਹਾ ਕੰਨ ਤੇ ਜੂੰ ਨਾ ਸਰਕੀ ਗਰਭਵਤੀ ਔਰਤ ਨੇ ਤੜਫ਼ ਤੜਫ਼ ਹਸਪਤਾਲ ਦੇ ਬਾਹਰ ਬੱਚੇ ਨੂੰ ਜਨਮ ਦੇ ਦਿੱਤਾ। ਕਿੰਨੀ ਸ਼ਰਮ ਵਾਲੀ ਗੱਲ ਹੈ ਇਹੋ ਜਿਹੇ ਹਾਲ ਨੇ ਸਰਕਾਰੀ ਹਸਪਤਾਲਾਂ ਦੇ ਇਸ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਲਾਪ੍ਰਵਾਹੀਆਂ ਦਾ ਸਾਹਮਣਾ ਆਮ ਦੁਨੀਆਂ ਨੂੰ ਕਰਨਾ ਪੈ ਰਿਹਾ ਹੈ । ਉੱਥੇ ਨਾਲ ਹੀ ਮਨੁੱਖੀ ਅਧਿਕਾਰਾਂ ਦਾ ਘਾਂਣ ਵੀ ਕੀਤਾ ਜਾਂਦਾ ਹੈ । ਚਾਹੇ ਇਹਨਾਂ ਨੂੰ ਰੋਕਣ ਸਬੰਧੀ ਬਹੁਤ ਸਾਰੇ ਕਾਨੂੰਨ ਹਨ । ਫਿਰ ਵੀ ਲਾਪ੍ਰਵਾਹੀ ਵਰਤਦਿਆਂ ਕੀਤੇ ਜਾਂਦੇ ਹਨ , ਜਿਵੇਂ ਕਿ ਭਰੂਣ ਹੱਤਿਆਂ ਕਰਨੀ ਵਰਗੀਆਂ ਲਾਹਪ੍ਰਵਾਹੀਆ ਕਰਨਾ ਇਹ ਇੱਕ ਡਾਕਟਰ ਦੀ ਦੇਣ ਹੈ । ਹੁਣ ਤਾਂ ਜੇ ਸੋਚਿਆ ਜਾਵੇ ਇਹ ਰੱਬ ਦੇ ਦੂਜੇ ਰੂਪ ਵਿੱਚੋਂ ਅਨਸਾਨੀਅਤ ਮਰ ਚੁੱਕੀ ਹੈ। ਫਿਰ ਵੀ ਆਮ ਲੋਕਾਂ ਨੂੰ ਇਹਨਾਂ ਉੱਪਰ ਵਿਸ਼ਵਾਸ ਕਰਨ ਤੋਂ ਇਲਾਵਾ ਕੋਈ ਵੀ ਹੱਲ ਨਹੀਂ ਹੈ । ਜਿੱਥੇ ਆਮ ਲੋਕਾਂ ਦੀ ਜਿੰਦਗੀ ਪੁੜਾਂ ਦੇ ਵਿਚਾਲੇ ਪੀਸ ਦੀ ਨਜ਼ਰ ਆ ਰਹੀ ਹੈ ।
ਜੇ ਸੋਚੀਏ ਅਸੀਂ ਵਿਗਿਆਨਕ ਯੁੱਗ ਵਿੱਚ ਜੀਅ ਰਹੇ ਹਾਂ, ਜਿਵੇਂ ਕਿ ਬਹੁਤ ਸਾਰੀਆਂ ਬੀਮਾਰੀਆਂ ਦਾ ਇਲਾਜ ਆਧੁਨਿਕ ਮਸ਼ੀਨਾਂ ਰਾਹੀਂ ਹੋਣਾ ਸੰਭਵ ਹੋ ਗਿਆ ਹੈ ਅਤੇ ਕੀਤਾ ਵੀ ਜਾਂਦਾ ਹੈ। ਕਈ ਇਸ ਤਰ੍ਹਾਂ ਦੇ ਦੇਸੀ ਇਲਾਜ ਹਨ ਕਿ ਉਹਨਾਂ ਅੱਗੇ ਮਸ਼ੀਨਾਂ ਵੀ ਫੇਲ ਹੋ ਰਹੀਆਂ ਹਨ । ਜੇ ਅੱਜ ਦੇ ਸਮੇਂ ਨਾਲ ਸੋਚਿਆ ਜਾਵੇ ਡਾਕਟਰੀ ਲਾਈਨ ਵਿੱਚ ਕੰਮ ਕਰਨਾ ਦੂਜਾ ਰੱਬ ਨਹੀਂ ਮੰਨਿਆ ਜਾਂਦਾ ਸਗੋਂ ਇੱਕ ਧੰਦੇ ਦਾ ਰੂਪ ਧਾਰਨ ਕਰ ਲਿਆ ਹੈ। ਜਿਵੇਂ ਕਿ ਹੁਣ ਡਾਕਟਰ ਮਰੀਜ਼ ਨੂੰ ਬਚਾਉਣ ਦਾ ਆਪਣਾ ਫ਼ਰਜ਼ ਨਹੀਂ ਸਮਝ ਰਿਹਾ ਸਿਰਫ ਤੇ ਸਿਰਫ ਪੈਸੇ ਕਮਾਉਣ ਦੀ ਦੌੜ ਲੱਗੀ ਹੋਈ ਹੈ। ਜਿਵੇਂ ਕਿ ਮੇਰੇ ਘਰ ਪੰਜਾਹ ਸਾਲ ਮਗਰੋਂ ਇੱਕ ਬੱਚੀ ਨੇ ਜਨਮ ਲਿਆ ਸਾਰਾ ਪ੍ਰੀਵਾਰ ਖੁਸ਼ੀਆਂ ਮਨਾ ਰਿਹਾ ਸੀ ਅਚਾਨਕ ਬੱਚੀ ਬੀਮਾਰ ਹੋ ਗਈ ਡਾਕਟਰ ਕੋਲ ਗਏ ਸਾਰੇ ਟੈਸਟ ਕੀਤੇ ਗਏ ਰਿਪੋਰਟਾਂ ਦੇਖ ਕਿਹਾ ਇਸ ਨੂੰ ਕਿਸੇ ਹਸਪਤਾਲ ਲੈਂ ਜਾਓ । ਅਸੀਂ ਘਰ ਆਕੇ ਬੱਚੀ ਨੂੰ ਨਾਲ ਲੱਗਦੇ ਸ਼ਹਿਰ ਵਿੱਚ ਇੱਕ ਬੱਚਿਆਂ ਦੇ ਪ੍ਰਾਈਵੇਟ ਹਸਪਤਾਲ ਵਿੱਚ ਲੈਂ ਗਏ । ਡਾਕਟਰ ਕਹਿਣ ਲੱਗਿਆ ਇਹਦੇ ਸਾਰੇ ਟੈਸਟ ਹੋਣਗੇ ਅਸੀਂ ਪਹਿਲਾਂ ਕਰਵਾਏ ਟੈਸਟਾਂ ਵਾਰੇ ਦੱਸਿਆ । ਉਸ ਨੇ ਉਹ ਟੈਸਟ ਦੇਖਣ ਤੋਂ ਇੰਨਕਾਰ ਕਰ ਦਿੱਤਾ । ਅਸੀਂ ਦੁਬਾਰਾ ਪੈਸੇ ਭਰਕੇ ਫਿਰ ਟੈਸਟ ਕਰਵਾਏ । ਪਹਿਲਾਂ ਆਪਣੀ ਫੀਸ ਜਮ੍ਹਾਂ ਕਰਵਾਈ ਫਿਰ ਟੈਸਟ ਚੈੱਕ ਕੀਤੇ ਤੇ ਆਖਿਆ ਤੁਸੀਂ ਛੇਤੀ ਤੋਂ ਛੇਤੀ ਬੱਚੀ ਨੂੰ ਸਰਕਾਰੀ ਬੱਚਿਆਂ ਦੇ ਵੱਡੇ ਹਸਪਤਾਲ ਲੈਂ ਜਾਓ। ਅਸੀਂ ਪਾਣੀ ਭਰੀਆਂ ਅੱਖਾਂ ਨਾਲ ਉਹਨਾਂ ਹੱਥਾਂ ਨਾਲ ਵੱਡੇ ਹਸਪਤਾਲ ਲੈਕੇ ਪਹੁੰਚ ਗਏ। ਪਹਿਲਾਂ ਤਾਂ ਉੱਥੇ ਇੱਧਰ ਜਾਓ ਉੱਧਰ ਜਾਓ ਵਿੱਚ ਹਸਪਤਾਲ ਦੇ ਸਟਾਫ ਨੇ ਇੱਕ ਡੇਢ ਘੰਟਾ ਖ਼ਰਾਬ ਕਰ ਦਿੱਤਾ। ਬੱਚੀ ਨੂੰ ਦਾਖਲ ਕਰ ਲਿਆ ਡਾਕਟਰ ਆਇਆ ਉਸਨੇ ਫਿਰ ਸਾਰੇ ਟੈਸਟਾਂ ਵਾਰੇ ਲਿਖ ਦਿੱਤਾ । ਉਹਨਾਂ ਨੇ ਵੀ ਪਹਿਲੇ ਕਰਵਾਏ ਗਏ ਟੈਸਟ ਦੇਖਣ ਇੰਨਕਾਰ ਕਰ ਦਿੱਤਾ। ਉਹਨਾਂ ਨੇ ਇੱਕ ਮਸ਼ੀਨ ਵਿੱਚ ਬੱਚੀ ਨੂੰ ਲਾ ਦਿੱਤਾ । ਵਾਰੀ ਵਾਰੀ ਡਾਕਟਰ ਆਉਂਦੇ ਰਹੇ ਬੱਚੀ ਦੇ ਖੂਨ ਦਾ ਸੈਂਪਲ ਲੈਕੇ ਚੱਲਦੇ ਗਏ । ਕੋਈ ਦਵਾਈ ਨਾ ਦਿੱਤੀ ਸਾਰਾ ਦਿਨ ਟੈਸਟਾਂ ਵਿੱਚ ਹੀ ਗੁਜ਼ਾਰ ਦਿੱਤਾ । ਦੂਸਰੇ ਦਿਨ ਦਵਾਈ ਮੰਗਵਾਈ ਇੱਥੇ ਜ਼ਿਕਰਯੋਗ ਗੱਲ ਹੈ ਕਿ ਜਿਹੜਾ ਵੀ ਡਾਕਟਰ ਆਇਆ ਦਵਾਈ ਦੇਖੀ ਮੈਡੀਕਲ ਸਟੋਰ ਵਾਰੇ ਪੁੱਛਿਆ , ਦਵਾਈ ਉਹੀ ਰੱਖੀ ਮੈਡੀਕਲ ਸਟੋਰ ਜਰੂਰ ਬਦਲੀ ਕਰਵਾਉਂਦੇ ਰਹੇ । ਸਿਰਫ ਇੱਕ ਟਾਈਮ ਦੀ ਦਵਾਈ ਦੇਕੇ ਕਹਿੰਦੇ ਤੁਸੀਂ ਬੱਚੀ ਨੂੰ ਘਰ ਲੈਂ ਜਾਓ ਇਸ ਦਾ ਪੀਲੀਆਂ ਜ਼ਿਆਦਾ ਵੱਧ ਗਿਆ ਹੈ। ਦੁੱਖਾਂ ਦਾ ਪਹਾੜ ਤਾਂ ਉਦੋਂ ਟੁੱਟਿਆ ਜਦੋਂ ਉਹਨੇ ਆਪਣੀ ਜ਼ੁਬਾਨ ਨਾਲ ਕਿਹਾ ਇਸਦਾ ਸਾਡੇ ਕੋਲ ਕੋਈ ਇਲਾਜ ਨਹੀਂ ਤੁਸੀਂ ਅੱਧਾ ਘੰਟਾਂ ਬੱਚੀ ਦੀ ਸੇਵਾ ਕਰ ਲਵੋਂ। ਸ਼ਾਮ ਦੇ ਪੰਜ ਵੱਜ ਚੁੱਕੇ ਸੀ ਅਸੀਂ ਐਂਬੂਲੈਂਸ ਵਾਰੇ ਬੇਨਤੀ ਕੀਤੀ ਕਹਿੰਦੇ ਐਂਬੂਲੈਂਸ ਹੈ ਨਹੀਂ ਫਿਰ ਦਸ ਮਿੰਟਾਂ ਬਾਅਦ ਕਹਿਣ ਲੱਗੇ ਐਂਬੂਲੈਂਸ ਵਿੱਚ ਪੰਦਰਾਂ ਸੌ ਦਾ ਡੀਜ਼ਲ ਪੌਣਾਂ ਪਵੇਗਾ। ਇਹ ਗੱਲਾਂ ਸੁਣ ਕੇ ਮਨ ਬਹੁਤ ਦੁਖੀ ਹੋਇਆ । ਇੱਥੇ ਸੋਚਣ ਵਾਲੀ ਗੱਲ ਇੱਕ ਹੋਰ ਹੈ ਉਸ ਵਾਰਡ ਵਿੱਚ ਦਸ ਵਾਰਾਂ ਬੱਚਿਆਂ ਨੂੰ ਇੱਕੋ ਬੀਮਾਰੀ ਦੱਸੀ ਅਤੇ ਇੱਕੋਂ ਗੱਲ ਕਹੀ ,ਦਵਾਈ ਸਾਰੀ ਪਹਿਲਾਂ ਫੜਕੇ ਆਪਣੇ ਕੋਲ ਹੀ ਰੱਖ ਲੈਂਦੇ। ਪਰ ਡਾਕਟਰ ਨੂੰ ਆਪਣੇ ਆਪ ਉੱਪਰ ਵਿਸ਼ਵਾਸ ਨਹੀਂ ਕਿਉਂਕਿ ਤਿੰਨ ਵਾਰ ਰਿਪੋਰਟਾਂ ਕਰਵਾਈਆਂ ਤਿੰਨਾਂ ਦੇ ਰਿਜਲਟ ਅਲੱਗ ਅਲੱਗ ਆਏ ਕਿਹੜੇ ਰਿਜਲਟ ਨੂੰ ਸਹੀਂ ਮੰਨਿਆ ਜਾਵੇ ਪਤਾ ਨਹੀਂ ਇੰਨਾਂ ਦੀਆਂ ਹਰ ਜਗ੍ਹਾ ਲੈਬੋਰਟਰੀਆਂ ਦੇ ਨਤੀਜੇ ਕਿਵੇਂ ਬਦਲ ਜਾਂਦੇ ਹਨ ਕਿਸ ਨੂੰ ਸਹੀਂ ਮੰਨਿਆ ਜਾਵੇ । ਜਦੋਂ ਘਰ ਆਏ ਸਾਰੇ ਸਾਕ ਸਬੰਧੀ ਬੱਚੀ ਦੀ ਖ਼ਬਰ ਪੁੱਛਣ ਆ ਰਹੇ ਸੀ । ਜਦੋਂ ਇਸ ਗੱਲ ਦਾ ਗੁਆਂਢੀਆਂ ਨੂੰ ਪਤਾ ਲੱਗਿਆ ਉਹ ਸਾਨੂੰ ਬਗੈਰ ਦੱਸੇ ਆਪਣੀ ਗੱਡੀ 'ਚ ਨਾਲ ਲੱਗਦੇ ਪਿੰਡ ਵਿੱਚ ਪੀਲੀਆਂ ਦਾ ਹੱਥ ਹੋਲਾ ਕਰਵਾਉਣ ਇੱਕ ਬਾਬੇ ਕੋਲ ਲੈ ਗਏ । ਉਸ ਨੇ ਕੋਈ ਵੀ ਦਵਾਈ ਨਾ ਦੇਣ ਲਈ ਕਿਹਾ ਅਤੇ ਹੱਥ ਹੋਲਾ ਕਰ ਦਿੱਤਾ । ਅੱਜ ਉਹੀ ਬੱਚੀ ਡਾਕਟਰਾਂ ਦੀ ਅਨਗਿਹਲੀ ਦਾ ਕਾਰਨ ਬਣੀ ਹੋਈ ਅੱਧੇ ਘੰਟੇ ਦੀ ਸੇਵਾ ਦੱਸਿਆ ਵਾਹਿਗੁਰੂ ਦੀ ਕਿਰਪਾ ਨਾਲ ਬੱਚੀ ਚਾਰ ਮਹੀਨੇ ਦੀ ਹੋ ਚੁੱਕੀ ਹੈ ਸਹੀਂ ਸਲਾਮਤ ਹੈ । ਇੱਥੇ ਡਾਕਟਰਾਂ ਦੀ ਅਨਗਿਹਲੀ ਮੰਨੀਏ ਜਾਂ ਫਿਰ ਬਾਬੇ ਨੂੰ ਡਾਕਟਰ ਮੰਨੀਏ । ਜਿੱਥੇ ਮਰੀਜ਼ ਦੀ ਜਾਨ ਬਚਾਉਣੀ ਚਾਹੀਦੀ ਹੈ ਉੱਥੇ ਡਾਕਟਰ ਆਪਣਾ ਫ਼ਰਜ਼ ਭੁੱਲਕੇ ਪੈਸਾ ਕਮਾਉਣ ਦੀ ਦੌੜ ਵਿੱਚ ਸ਼ਾਮਲ ਹਨ । ਜ਼ਿਆਦਾਤਰ ਡਾਕਟਰ ਖਾਸ ਕਰਕੇ ਆਪਣੇ ਹਸਪਤਾਲਾਂ ਅਤੇ ਕਲੀਨਿਕਾਂ ਵਿੱਚ ਮਨੁੱਖੀ ਸੇਵਾ ਦੇ ਜਾਮੇਂ ਨੂੰ ਭੁੱਲਦੇ ਹੋਏ ਇੱਕ ਮੁਨਾਫ਼ੇ ਦੇ ਧੰਦੇ ਵਜੋਂ ਕੰਮ ਕਰਦੇ ਨਜ਼ਰ ਆਉਂਦੇ ਹਨ। ਡਾਕਟਰਾਂ ਦੇ ਕਮਿਸ਼ਨ ਦਾ ਅਦਾਰਾ ਮੈਡੀਕਲ ਸਟੋਰ, ਅਤੇ ਲੈਬੋਰਟਰੀਆਂ ਬਣ ਚੁੱਕੀਆਂ ਨੇ ਹਰ ਪਾਸੇ ਆਮ ਆਦਮੀ ਦੀ ਲੁੱਟ ਹੋ ਰਹੀ ਹੈ । ਸੋ ਜ਼ਿੰਦਗੀ ਬਚਾਉਣ ਵਾਲੇ ਡਾਕਟਰਾਂ ਨੂੰ ਆਪਣੇ ਆਪ ਨੂੰ ਦੂਜਾ ਰੱਬ ਦਾ ਰੂਪ ਮੰਨਦੇ ਹੋਏ ਇਹ ਡਾਕਟਰੀ ਕਿੱਤੇ ਨੂੰ ਪੈਸੇ ਕਮਾਉਣ ਵਾਲਾ ਧੰਦਾ ਸਮਝ ਕੇ ਬਦਨਾਮ ਕਰ ਰਹੇ ਹਨ । ਇੱਥੇ ਡਾਕਟਰਾਂ ਨੂੰ ਚਾਹੀਦਾ ਦਾ ਹੈ ਕਿ ਰੰਗਲੀ ਦੁਨੀਆਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਓ ਉਹਨਾਂ ਦੇ ਅਰਮਾਨਾਂ ਦੀ ਕਦਰ ਕਰਨ, ਉਹਨਾਂ ਦਾ ਵਿਸ਼ਵਾਸ ਬਣਾਉਣ। ਆਪਣੇ ਡਾਕਟਰ ਦੇ ਰੁਤਬੇ ਨੂੰ ਹਮੇਸ਼ਾਂ ਸੱਚਾ ਸੁੱਚਾ ਉੱਚਾ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
947,6625,7723