ਉਠ ਜਾਗ ਮੁਸਾਫਿਰ ਭੋਰ ਭਈ - ਰਣਜੀਤ ਕੌਰ ਤਰਨ ਤਾਰਨ


ਮਿਹਰਬਾਨ,ਕਦਰਦਾਨ,ਵੋਟਰ ਸਹਿਬਾਨ,ਵੋਟ ਪਾਉਣ ਜਾ ਰਹੇ ਹੋ,ਜਰਾ ਠਹਿਰੋ।
ਇਕ ਨਜ਼ਰ ਏਧਰ ਜ਼ਰਾ ਧਿਆਨ ਹੇੈਠਾਂ ਦੌੜਾਓ ਕਿ ਜਿਸ ਨੂੰ ਤੁਸੀਂ ਵੋਟ ਪਾਉਣ ਜਾ ਰਹੇ ਹੋ,ਕੀ ਉਹ ਤੁਹਾਡੇ
ਪੈਮਾਨੇ ਤੇ ਪੂਰਾ ਉਤਰੇਗਾ?ਹਰ ਵਾਰ ਤੁਸੀਂ ਓਸੀ ਪੜੋਸੀ ਦੇ ਕਹਿਣ ਤੇ ਜਾਂ ਸ਼ਰੀਕੇ ਬਾਜ਼ੀ ਦੇ ਵਿਖਾਲੇ ਤੇ ਜਾਂ
ਪਾਰਟੀ ਮੈਂਬਰ ਜਾ ਸਰਪੰਚ ਦੇ ਕਹਿਣ ਤੇ ਜਾਂ ਡੰਡੇ ਦੇ ਡਰ ਤੋਂ ਜਾਂ ਗਲਾਸੀ ਦੇ ਬਦਲੇ ਜਾਂ ਫਿਰ ਚੰਦ ਸਿੱਕਿਆਂ
ਬਦਲੇ ਜਾਂ ਫੋਕੇ ਬਿਆਨਾਂ ਜਾਂ ਝੂਠੇ ਵਾਅਦਿਆਂ ਦਾ ਸਹਾਰਾ ਲੈ ਕੇ ਆਪਣਾ ਕੀਮਤੀ ਵੋਟ ਤੂੜੀ ਤੋਂ ਵੀ ਸਸਤਾ
ਸੁੱਟ ਆਉਂਦੇ ਹੋ ਤੇ ਫਿਰ ਪੰਜ ਸਾਲ ਤੜਪਦੇ ਰਹਿੰਦੇ ਹੋ,ਕਿਉਂ ਨਾ ਇਸ ਵਾਰ ਬਾ ਹੋਸ਼ ਹਵਾਸ ਆਪਣੀ ਮਰਜ਼ੀ-
ਦੀ ਮਰਜ਼ੀ ਕਰ ਲਈਏ।ਵੋਟ ਜਰੂਰ ਦੇਣਾ ਹੈ ਪਰ ਕਿਸ ਨੂੰ ?,ਵੇਖੋ,ਸੁਣੋ,ਪੜ੍ਹੋ,ਇਸ ਨੂੰ ਸਿਰਫ ਇਸ ਨੂੰ;-
ਜੋ ਪਹਿਲਾਂ ਕਦੇ ਅਜ਼ਮਾਇਆ ਨਹੀਂ।
ਉਹ ਪੜ੍ਹਿਆ ਹੈ,ਤੇ ਕਾਨੂੰਨ ਤੇ ਸੰਵਿਧਾਨ ਦਾ ਆਦਰ ਕਰਨਾ ਜਾਣਦਾ ਹੈ।
ਉਹ ਮਨੁੱਖਤਾ ਦਾ ਹਾਮੀ ਹੈ।ਸ੍ਰਿੀ ਲਾਲ ਬਹਾਦਰ ਸ਼ਾਸਤਰੀ ਜੀ ਵਾਂਗ॥੍ਰ
ਉਸ ਦੀ ਉਮਰ ਪੈਂਤੀ ਸਾਲ ਤੋਂ ਘੱਟ ਤੇ ਅੱਠਵੰਜਾ ਸਾਲ ਤੋਂ ਵੱਧ ਨਹੀਂ ਹੈ।
ਉਸ ਨੂੰ ਗਰੀਬੀ ਅਮੀਰੀ,ਮਹਿੰਗਾਈ ਦਾ ਅਹਿਸਾਸ ਹੈ।
ਉਸ ਦੀ ਨੀਅਤ ਰੱਜੀ ਪੁਜੀ ਹੈ।( ਨੀਅਤ ਠੀਕ ਹੋਵੇ ਤਾਂ ਚਾਲਚਲਣ ਖੁਦ ਬ ਖੁਦ ਸਹੀ ਰਹਿੰਦਾ ਹੈ।॥
ਉਸ ਨੂੰ ਕੋਈ ਬੀਮਾਰੀ ਤਾਂ ਨਹੀਂ?(
ਉਸ ਨੂੰ ਵਿਦੇਸ਼ੀ ਦੌਰੇ ਤਾਂ ਨਹੀਂ ਪੈਂਦੇ?
ਉਹ ਕੁਨਬਾ ਪਰਵਰ ਤਾਂ ਨਹੀਂ?
ਉਸ ਦਾ ਪੁੱਤਰ ਜਾਂ ਜਵਾਈ ਫੋਜ ਵਿਚ ਹੋਵੇ ਜਾਂ ਦੇਸ਼ ਕੌਮ ਦੀ ਭਲਾਈ ਚ ਸ਼ਹੀਦ ਹੋ ਚੁਕਾ ਹੋਵੇ।
ਤਬਦੀਲੀ ਜਬਾਨ ਦੇ ਸਵਾਦ ਦੀ ਤਰਾਂ ਲਾਜ਼ਮੀ ਹੈ,ਉਹ ਇਕੀਵੀ ਸਦੀ ਦੀ ਤਬਦੀਲੀ ਚਾਹੁੰਦਾ ਹੋਵੇ।
ਨੈਤਿਕਤਾ ਅਤੇ ਇਖਲਾਕ ਦਾ ਗੁਣ ਰੱਖਦਾ ਹੈ।
ਅਵਾਮ ਵਿਚ ਆਮ ਘੁੰਮ ਸਕਦਾ ਹੈ।
ਪੁਲੀਸ ਫੋਰਸਾਂ ਦੀ ਮਦਦ ਤੋਂ ਬਿਨਾਂ ਸੰਵਿਧਾਨਕ ਤੇ ਸਮਾਜਿਕ ਤੌਰ ਤੇ ਹਾਕਮ ਬਣਨ ਦੇ ਕਾਬਲ ਹੈ,
ਜਾਂ ਚੋਰ ਦਰਵਾਜ਼ੇ ਰਾਹੀ ਸਨ੍ਹ ਲਾਉਣ ਦਾ ਖਿਆਲ ਤੇ ਨਹੀਂ ਰੱਖਦਾ।
ਮਨੁੱਖੀ ਅਧਿਕਾਰਾਂ ਦੀ ਜਾਣਕਾਰੀ ਰੱਖਦਾ ਹੈ।
ਜਦ ਜਰੂਰਤ ਆਣ ਪਵੇ,ਕੁਦਰਤ ਜੰਗਲ ਵਿਚ ਤਬਦੀਲੀ ਲੈ ਆਉਂਦੀ ਹੈ,ਫਿਰ ਪੌਣੀ ਸਦੀ ਦੀ ਕਰੁਣਾ
ਸਹਿ ਜਾਣ ਬਾਦ ਮਨੁੱਖ ਯੁੱਗ ਬਦਲੀ ਦਾ ਹੱਕ ਤੇ ਬਲ ਕਿਉਂ ਨਾਂ ਵਰਤੇ?
ਅਗਰ ਤੁਹਾਂਨੂੰ ਕੋਈ ਉਮੀਦਵਾਰ ਐਸਾ ਨਜ਼ਰ ਆਵੇ ਜੋ ਆਪਣੇ ਪਰਿਵਾਰਿਕ ਹਿੱਤਾਂ ਤੋਂ ਉਪਰ ਉਠ ਕੇ
ੰਮਨੁੱਖਤਾ ਦਾ ਹਾਮੀ ਹੋਵੇ ਤਾਂ ਬੇ ਖੌਫ ਹੋ ਕੇ ਵੋਟ ਪਾ ਦਿਓ।ਬੇਸ਼ ਕੀਮਤੀ ਹੈ ਵੋਟ ,ਇਸ ਦਾ ਪੂਰਾ ਪੂਰਾ
ਮੁੱਲ ਵਸੂਲ ਕਰਨਾਂ ਹੈ।ਬਹੁਤ ਸੌਂ ਲਿਆ ਹੁਣ ਜਾਗੋ ਭੋਰ ਹੋ ਗਈ ਹੈ।ਯਾਦ ਰੱਖੋ ਬਹੁਤ ਅਹਿਮੀਅਤ ਹੈ ਇਕ
ਇਕ ਵੋਟ ਦੀ-ਅਮੁਲ ਖਜ਼ਾਨਾਂ ਹੈ।ਸਰਦਾਰ ਪੰਛੀ ਦਾ ਕਹਿਣਾ ਹੈ,
ਹਾਕਮ ਕੇ ਚਿਹਰੇ ਪਰ ਦਯਾ ਧਰਮ ਕਾ ਪਰਦਾ ਸਾ ਹੈ,
ਕੁਰਸੀ ਖਤਰੇ ਮੇਂ ਹੋ ਤੋ,ਯੇ ਸ਼ਹਿਰ ਕੇ ਸ਼ਹਿਰ ਜਲਾ ਦੇਤਾ ਹੈ।-
ਇਹ ਖੁਲ੍ਹ ਹੁਣ ਨਹੀ ਦੇਣੀ। ਬਾਕੀ ਸਾਰੀਆਂ ਰੀਸਾਂ ਜਿਵੇਂ ਪੱਛਮ ਦੀਆਂ ਕਰ ਲਈਆਂ,ਤਿਵੇਂ ਨੇਤਾ ਚੁਣਨ ਲਈ ਵੀ ਪੱਛਮ ਦੀ ਰੀਸ
ਬਹੁਤ ਫਾਇਦੇਮੰਦ ਰਹੇਗੀ।ਸਰਕਾਰੀ ਰਿਆਇਤਾਂ ਦੀ ਭੀਖ ਮੰਗਣ ਨਾਲੋਂ ਰੁਜ਼ਗਾਰ ਦੀ ਮੰਗ ਰੱਖੋ ਤੇ ਆਪਣੀ
ਕਿਰਤ ਦੀ ਕਮਾਈ ਤੇ ਭਰੋਸਾ ਕਰੋ।ਮਿਹਨਤ ਵਿਚ ਬਰਕਤ ਹੈ।ਸੱਭ ਤੋਂ ਜਰੁ੍ਰਰੀ ਹੈ ਸਵਾਰਥ ਛਡਣਾ ਤੇ ਏਕਤਾ
ਦੇ ਹੱਥ ਵਧਾਉਣਾ।ਏਕੇ ਵਿਚ ਬਲ ਹੈ ਇਹ ਸੱਭ ਜਾਣਦੇ ਹਨ।ਮੌਜੂਦਾ ਦੌਰ ਜਨਤਾ ਲਈ ਹਨੇਰੇ ਹੀ ਖਿੰਡਾਉਂਦਾ ਗਿਆ।
ਸਫੇਦ ਪੌਸ਼ ਮੱਧ ਵਰਗ ਚੱਕੀ  ਵਿਚ ਪਿੀੀਸਣ ਵਾਂਗ ਜੀ ਰਿਹਾ ਹੈ ਤੇ ਹੁਣ ਰੱਤ ਆਈ ਹੈ ਯੁੱਗ ਬਦਲੀ ਦੇ ਪਹਾੜ ਸਰ ਕਰਨ ਦੀ।
   

ਉਮੀਦ ਵੀ ਉਸੀ ਤੋਂ ਹੈ।,"
" ਮਾਨਾ ਆਜ ਕੀ ਰਾਤ ਹੈ ਭਾਰੀ ,ਕਲ ਕਾ ਜਬ ਸੂਰਜ ਨਿਕਲੇਗਾ,
ਚਮਕੇਗੀ   ਤਕਦੀਰ ਹਮਾਰੀ।
ਉਠੋ ਹਿੰਮਤ ਕੇ ਦੀਪ ਜਲਾਓ।ਏਕ ਹੋ ਜਾਓ। "


ਰਣਜੀਤ ਕੌਰ ਤਰਨ ਤਾਰਨ 9780282816

18 Jan. 2017