ਆ ਜਾ ਬਾਬਾ ਨਾਨਕਾ - ਜਸਪ੍ਰੀਤ ਕੌਰ ਮਾਂਗਟ

ਹੱਥ ਜੋੜ ਕਰਾਂ ਅਰਦਾਸ ਮੈਂ,
ਲਾਈ ਦਾਤਿਆ ਬੈਠੀ ਹਾਂ ਆਸ ਮੈਂ,
ਉਹੀ ਪਹਿਲਾਂ ਜਹੇ ਹਾਲਾਤ ਬਣਾ ਜਾ ਬਾਬਾ ਨਾਨਕਾ,
ਦੁਨੀਆ ਏ ਬੜੀ ਤੰਗ, ਛੇਤੀ ਆਜਾ ਬਾਬਾ ਨਾਨਕਾ,
ਦੁਨੀਆ ਏ ਬੜੀ ਤੰਗ..............................

ਤੇਰੀ ਦੁਨੀਆਂ ਵਿੱਚ ਅੇਸਾ ਕੋਈ ਅਹਿਸਾਸ ਨਾ ਸੀ,
ਉੱਚੇ-ਨੀਵਿਆ ਦਾ ਵੀ ਕੋਈ ਭੇਦ-ਭਾਵ ਨਾ ਸੀ,
ਬੰਦੇ ਨੂੰ ਬੰਦੇ ਦੀ ਦਵਾ, ਬਣਾ ਜਾ ਬਾਬਾ ਨਾਨਕਾ..,
ਦੁਨੀਆ ਏ ਬੜੀ ਤੰਗ, ਛੇਤੀ ਆਜ਼ਾ ਬਾਬਾ ਨਾਨਕਾ,
ਦੁਨੀਆ ਏ ਬੜੀ ਤੰਗ..............................

ਹਊਮੇ ਤੇ ਹੰਕਾਰ ਦਾ ਲੋਕ ਛੱਡ ਜਾਣ ਖਹਿੜਾ,
ਪਿਆਰ ਤੇ ਸੱਚ ਦਾ ਮਨਾਂ ਤੇ ਲੱਗ ਜੇ ਪਹਿਰਾ,
ਧਰਮਾਂ ਤੇ ਜਾਤਾਂ ਦਾ ਰੌਲਾ ਹਟਾਜਾ ਬਾਬਾ ਨਾਨਕਾ,
ਦੁਨੀਆਂ ਏ ਬੜੀ ਤੰਗ, ਛੇਤੀ ਆਜ਼ਾ ਬਾਬਾ ਨਾਨਕਾ,
ਦੁਨੀਆ ਏ ਬੜੀ ਤੰਗ..............................

ਰੂਹ ਤੇ 'ਮਾਂਗਟ' ਕਰੇ ਚਰਨਾਂ ਵਿੱਚ ਅਰਦਾਸਾਂ,
ਅੱਜ ਦੇ ਹਾਲਾਤਾਂ ਤੇ ਹੋਰ ਕੀਲਾਵਾਂ ਆਸਾਂ,
ਭਵਕੇ ਜੱਗ ਨੂੰ ਚਾਨਣ ਦਿਖਾਜਾ ਬਾਬਾ ਨਾਨਕਾ...,
ਦੁਨੀਆਂ ਏ ਬੜੀ ਤੰਗ ਛੇਤੀ ਆਜ਼ਾ ਬਾਬਾ ਨਾਨਕਾ,
ਓਹੀ ਪਹਿਲਾਂ ਜਹੇ ਹਾਲਾਤ ਬਣਾਜ਼ਾ ਬਾਬਾ ਨਾਨਕਾ,
ਦੁਨੀਆ ਏ ਬੜੀ ਤੰਗ, ਛੇਤੀ ਆਜ਼ਾ ਬਾਬਾ ਨਾਨਕਾ....