ਸਾਇਬਰ ਕ੍ਰਾਇਮ ਵਿਚ ਲੱਗਿਆਂ ਤੋਂ ਵਧ ਤਕਨੀਕੀ ਜਾਣਕਾਰੀ ਅਤੇ ਚੌਕਸੀ  ਨਾਲ ਹੀ ਰੁਕਣਗੇ ਅਪਰਾਧ - ਜਸਵਿੰਦਰ ਸਿੰਘ ਦਾਖਾ

ਇਸ ਤਰ੍ਹਾਂ ਦੇ ਅਪਰਾਧਾਂ ਨਾਲ ਨਿਪਟਣ ਲਈ ਸਖਤ ਕਾਨੁੰਨਾਂ ਦੀ ਲੋੜ

ਸ੍ਰੀਮਤੀ ਪ੍ਰਨੀਤ ਕੌਰ ਜੋ ਕਿ ਪਟਿਆਲਾ ਤੋਂ ਚੌਥੀ ਵਾਰੀ ਸੰਸਦੀ ਮੈਂਬਰ ਹੈ, ਇਹੋ ਨਹੀਂ ਉਹ ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਪੰਜਾਬ ਦੇ ਮੁਖ ਮੰਤਰੀ ਦੀ ਸੁਪਤਨੀ ਵੀ ਹੈ, ਨਾਲ ਮੋਬਾਇਲ ਤੇ 23 ਲਖ ਰੁਪਏ ਦੀ ਠੱਗੀ ਹੋ ਗਈ, ਉਹ ਤਾਂ ਸ਼ੁਕਰ ਹੈ ਪੰਜਾਬ ਪੁਲਿਸ ਦੀ ਫੁਰਤੀ ਦਾ ਕਿ ਉਸ ਨੇ ਝਾਰਖੰਡ ਵਿਚੋਂ  ਆਰਥਿਕ ਅਪਰਾਧਾਂ ਦੇ ਸਰਗਨੇ ਦੇ ਤਿੰਨ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ। ਸੁਆਲ ਉਠਦਾ ਹੈ ਕਿ ਸ਼੍ਰੀਮਤੀ ਪ੍ਰਨੀਤ ਕੌਰ ਖਾਸ ਹੈ,  ਉਸ ਦੇ ਮਾਮਲੇ ਵਿਚ ਪੁਲਿਸ ਨੇ ਦੋਸ਼ੀਆਂ ਨੂੰ ਲੱਭ ਲਿਆਂਦਾ । ਪਰ ਆਮ ਲੋਕਾਂ ਦਾ ਕੀ ਹਾਲ  ਹੁੰਦਾ ਹੋਵੇਗ?
ਪੁਲਿਸ ਇਸ ਸਾਇਬਰ ਕ੍ਰਾਇਮ ਦਾ ਨਾਓ ਦਿੰਦੀ ਹੈ, ਜਿਵੇਂ ਜਿਵੇਂ ਇੰਟਰਨੈਟ ਦੀ ਵਰਤੋਂ ਵਧੀ ਹੈ, ਇਸ ਦੇ ਰਾਹੀਂ ਬੈਕਿੰਗ , ਖ੍ਰੀਦੋ ਫਰੋਖਤ ਅਤੇ ਬਿਲਾਂ ਆਦਿ ਦਾ ਭੁਗਤਾਨ ਹੋਣਾ ਸ਼ੁਰੂ ਹੋਇਆ ਹੈ, ਤਾਂ ਇਸ ਤਰ੍ਹਾਂ ਦੇ ਅਪਰਾਧ ਵੀ ਵਧਣ ਲੱਗੇ ਹਨ। ਰਿਜਰਵ ਬੈਂਕ ਅਤੇ  ਹੋਰ ਸਰਕਾਰੀ ਅਦਾਰਿਆਂ ਦੀਆਂ ਚਿਤਾਵਨੀਆਂ ਦੇ ਬਾਵਜੂਦ ਅਜਿਹੇ ਅਪਰਾਧ ਵਧ ਰਹੇ ਹਨ। ਜਦੋਂ ਤੱਕ ਇਸ ਤਰ੍ਹਾਂ ਦੇ ਅਪਰਾਧਾਂ ਨਾਲ ਸਖਤੀ ਨਾਲ ਨਿਪਟਣ ਲਈ ਸਖਤ ਕਾਨੁੰਨੀ ਨਹੀਂ ਬਣਾਏ ਜਾਂਦੇ, ਅਪਰਾਧਾਂ ਦੇ ਰੁਕਣ ਦੀ ਆਸ ਨਹੀਂ ਕਰਨੀ  ਚਾਹੀਦੀ। ਵਧ ਰਹੇ ਸਾਇਬਰ ਕ੍ਰਾਇਮ ਦੀਆਂ ਵਾਰਤਾਦਾਂ ਨੇ ਇਹ ਦਰਸਾ ਦਿੱਤਾ ਹੈ ਕਿ ਅਹਿਜੇ ਕਾਰਿਆਂ ਵਿਚ ਲੱਗਿਆਂ ਦੇ ਸਿਰਫ ਹੌਂਸਲੇ ਹੀ ਨਹੀਂ ਵਧੇ ਹੋਏ, ਸਗੋਂ ਉਨਾਂ ਕੋਲ ਸਰਕਾਰੀ ਅਦਾਰਿਆਂ ਦੇ ਅਧਿਕਾਰੀਆਂ ਤੋ ਵਧ ਤਕਨੀਕੀ ਗਿਆਨ ਹੈ।
 ਸੰਸਦੀ ਮੈਂਬਰ ਪ੍ਰਨੀਤ ਕੌਰ ਦਾ ਮਾਮਲਾ ਹੀ ਲਵੋ, ਇਸ ਦੇ ਦੋਸ਼ੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਪਟਿਆਲਾ ਪੁਲਿਸ ਦੇ ਐਸ. ਐਸ.ਪੀ. ਸ: ਮਨਦੀਪ ਸਿੰਘ ਸਿਧੂ ਨੇ ਦਾਅਵਾ ਕੀਤਾ ਹੈ ਕਿ ਇਹ ਅੰਤਰਰਾਜੀ ਗਿਰੋਹ ਜੋ ਕਿ ਸਾਰੇ ਭਾਰਤ ਵਿੱਚ ਬੈਕ ਖਾਤਿਆ ਵਿੱਚੋ ਆਨ-ਲਾਈਨ ਤਰੀਕੇ ਨਾਲ ਪੈਸੇ ਕਢਵਾ ਲੈਦਾ ਸੀ ਦੇ ਤਿੰਨ ਮੈਂਬਰਾਂ ਨੂੰ 693 ਮੋਬਾਇਲ ਸਿਮ ਅਤੇ 19 ਮੋਬਾਇਲ ਫੋਨ ਸਮੇਤ ਕਾਬੂ ਕੀਤਾ ਹੈ। ਪੁਲਿਸ  ਅਨੂਸਾਰ ਇਹ ਗਿਰੋਹ ਇਕ ਹੋਰ ਤਰੀਕੇ ਨਾਲ ਵੀ ਇਸ ਠੱਗੀ ਨੂੰ ਅੰਜਾਮ ੰਿਦੇੰਦੇ ਹਨ ਜਿਵੇ ਕਿ ਕਸਟਮਰ ਕੇਅਰ ਨੰਬਰ ਸਰਚ ਕਰਦੇ ਹਾਂ ਤਾਂ ਟਵੀਟਰઠ ਉਤੇ ਕਾਫੀ ਸਾਰੇ ਕਸਟਮਰ ਕੇਅਰ ਦੇ ਮੋਬਾਇਲ ਨੰਬਰ ਦਿੱਤੇ ਹੁੰਦੇ ਹਨ ਜੋ ਜਾਲਸਾਜਾ ਵੱਲੋ ਆਪ ਹੀ ਅਪਲੋਡ ਕੀਤੇ ਹੁੰਦੇ ਹਨ ਜਦੋ ਗ੍ਰਾਹਕ ਗੂਗਲ ਤੇ ਸਰਚ ਕਰਦਾ ਹੈ ਤਾਂ ਇਹ ਨੰਬਰ ਸਾਹਮਦੇ ਆਉਦੇ ਹਨ ਕਸਟਮਰਨੂੰ ਕੋਈ ਵੀ ਸਮੱਸਿਆ ਦੇ ਹੱਲ ਲਈ ਇਨਾਂ ਨੰਬਰਾ ਤੇ ਕਾਲ ਕਰਦਾ ਹੈ ਤਾਂ ਇਹ ਨੰਬਰ ਜੋ ਕਿ ਜਾਅਲਸਾਜਾਂ ਕੋਲ ਹੀ ਹੁੰਦੇ ਹਨ , ਇਹ ਕਾਲ ਕਰਨ ਵਾਲੇઠ(ਗ੍ਰਹਾਕ)ઠਤੋਂ ਸਾਰੀ ਜਾਣਕਾਰੀ ਜਿਵੇਂ ਕਿ ਕਾਰਡ ਨੰਬਰ, ਸੀ.ਵੀ.ਵੀ.ઠਰਜਿਸਟਡਰ ਮੋਬਾਇਲ ਨੰਬਰ ਲੈ ਲੈਦੇ ਹਨ ਤੇ ਫਿਰ ਓ.ਟੀ.ਪੀ. ਵੀ ਜੋ ਰਜਿਸਟਰ ਮੋਬਾਇਲ ਤੇ ਆਉਦੀ ਹੈ ਵੀ ਲੈ ਲੈਦੇ ਹਨ , ਇਸ ਤਰਾਂ ਖਾਤੇਦਾਰ ਦੇ ਖਾਤੇ ਵਿਚੋਂ ਪੈਸੈ ਟ੍ਰਾਂਸਫਰ  ਕਰ ਲੈਂਦੇ ਹਨ।
ਦਿਲਚਸਪ ਗਲ ਤਾਂ ਇਹ ਹੈ ਕਿ ਮੋਬਾਇਲ ਫੋਨ ਤੇ ਖਾਤਾ ਨੰਬਰ, ਓ.ਪੀ.ਟੀ ਨੰਬਰ ਜਾਂ ਹੋਰ ਜਾਣਕਾਰੀ  ਲੈਣਾ ਅਤੇ ਉਨਾਂ ਦੀ  ਕੁਵਰਤੋਂ ਕਰਨਾ ਕਿਸੇ ਅਨਾੜੀ ਵਿਅਕਤੀ  ਦਾ ਕੰਮ ਤਾਂ ਨਹੀਂ ਹੈ, ਇਸ ਪਿਛੇ ਬਹੁਤ ਵੱਡੇ  ਨੈਟਵਰਕ ਕੰਮ ਕਰਦੇ  ਹੋਣਗੇ, ਜਿਨਾਂ ਨੂੰ ਨੱਪਣ ਲਈ ਪੁਲਿਸ ਨੂੰ ਵਧੇਰੇ ਦਿਲਚਸਪੀ ਅਤੇ ਤਕਨੀਕੀ ਮੁਹਾਰਤ ਦਿਖਾਉਣੀ ਹੋਵੇਗੀ ਨਹੀਂ ਤਾਂ ਆਮ ਵਿਅਕਤੀ ਜਿਨਾਂ ਨੇ ਆਪਣੇ ਖੂਨ ਪਸੀਨੇ ਦੀ ਕਮਾਈ  ਬੈਂਕਾਂ ਵਿਚ ਜਮਾਂ ਕਰਾਈ ਹੁੰਦੀ ਹੈ, ਐਵੇਂ ਹੀ ਲੁਟੀਂਦੇ ਰਹਿਣਗੇ? ਬੈਂਕਾਂ ਨਾਲ ਵੀ ਵੱਡੀ ਪੱਧਰ ਤੇ ਆਰਥਿਕ ਅਪਰਾਧਾਂ ਦੀ ਗਿਣਤੀ ਵਧੀ ਹੈ।
ਇਹੋ ਨਹੀਂ ਬੈਂਕਾਂ ਦੇ ਕਾਰਡਾਂ ਦੀ ਕਲੋਨਿੰਗ ਕਰਨਾ ਅਤੇ ਏ.ਟੀ.ਐਮ ਰਾਹੀਂ ਹੁੰਦੀ ਲੁਟ ਵੀ ਆਮ ਗਲ ਬਣ ਗਈ ਹੈ। ਮੁਲਕ ਦੇ ਅੰਦਰੋਂ ਹੀ ਨਹੀਂ ਕਈ ਵਾਰੀ ਬਾਹਰਲੇ  ਦੇਸ਼ਾਂ ਵਿਚੋਂ ਵੀ ਲੋਕਾਂ ਨੂੰ ਮੋਬਾਇਲ ਫੋਨ ਉਤੇ ਅਜਿਹੀ ਠੱਗੀ ਵਜਣ ਦੀਆਂ ਰਿਪੋਰਟਾਂ ਆਮ ਮਿਲਦੀਆਂ ਹਨ। ਉਨਾਂ ਦਾ ਵੀ ਕੋਈ ਹਲ ਕੀਤਾ ਜਾਣਾ ਚਾਹੀਦਾ ਹੈ।
ਵਿਰੋਧੀ ਧਿਰਾਂ ਵੀ ਸੂਬੇ ਵਿਚ ਸਾਇਬਰ ਕ੍ਰਾਇਮ ਦੇ ਮਾਮਲਿਆਂ ਤੇ ਸਰਕਾਰ ਨੂੰ ਘੇਰ ਰਹੀਆਂ ਹਨ। ਸ; ਬੀਰਦਵਿੰਦਰ ਸਿੰਘ ਨੇ   ਸ਼੍ਰੀਮਤੀ ਪ੍ਰਨੀਤ ਕੋਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਈ ਨੁਕਤੇ ਉਠਾਉਦਿਆਂ ਕਿਹਾ ਹੈ ਕਿ  ਦੁੱਖ ਦੀ ਗੱਲ ਹੈ ਕਿ ਅਜੇਹੀ ਮੁਸ਼ੱਕਤ, ਇਮਾਨਦਾਰੀ ਤੇ ਮੁਸਤੈਦੀ ਪੰਜਾਬ ਪੁਲੀਸ ਉਸ ਵੇਲੇ ਨਹੀ ਦਿਖਾਊਦੀ ਜਦੋਂ ਪੰਜਾਬ ਦੇ ਆਮ ਲੋਕ, ਵੱਡੇ ਮਗਰਮੱਛਾਂ ਤੇ ਸਮਰੱਥ ਠੱਗਾਂ ਦੀਆਂ ਠੱਗੀਆਂ ਦਾ ਸ਼ਿਕਾਰ ਹੁੰਦੇ ਹਨ। ਸਾਧਾਰਨ ਅਵਾਮ ਤਾਂ  ਅਪੀਲਾਂ ਕਰ ਕਰ  ਕੇ ਥੱਕ ਜਾਂਦੇ ਹਨ, ਕਿਸੇ ਨੂੰ ਕੋਈ ਨਿਆਂ ਨਹੀਂ ਮਿਲਦਾ। ਪੰਜਾਬ ਵਿੱਚ ਅਖੌਤੀ ਤੇ ਜਾਹਲੀ ਟਰੈਵਲ ਏਜੰਟਾਂ ਦੇ ਠੱਗੇ ਨੌਂਜਵਾਨ ਤੇ ਉਨ੍ਹਾਂ ਦੇ ਮਾਪੇ, ਨਿਆਂ ਦੀ ਉਡੀਕ ਵਿੱਚ ਕਈ ਵਾਰੀ ਖੁਦਕਸ਼ੀ ਤੱਕ ਕਰਨ ਲਈ ਮਜਬੂਰ ਹੋ ਜਾਂਦੇ ਹਨ।  ਉਨਾਂ ਦਾ ਕਹਿਣਾ ਹੈ  ਏਹੋ ਹਾਲ ਚਿਟ ਫੰਡ ਸਕੈਮ ਦਾ ਹੈ ।ਹੁਣ ਸਕੂਲੀ ਬੱਚਿਆਂ ਦੀਆਂ ਵਰਦੀਆਂ ਦਾ ਕ੍ਰੋੜਾਂ ਰੁਪਏ ਦਾ ਸਕੈਂਡਲ ਸਾਡੇ ਸਾਹਮਣੇ ਆ ਗਿਆ ਹੈ। ਅਫ਼ਸੋਸ ਕਿ ਜਿੰਨੇ ਵੀ ਵੱਡ ਅਕਾਰੀ ਸਕੈਂਡਲ ਜਾਂ ਸਕੈਮ ਉੱਭਰਕੇ ਸਾਹਮਣੇ ਆਊਂਦੇ ਹਨ ਉਨ੍ਹਾਂ ਨੂੰ ਹੁਣ ਸਿੱਟ (ਵਿਸ਼ੇਸ਼ ਜਾਂਚ ਟੀਮ) ਦੇ ਹਵਾਲੇ ਕਰਕੇ ਠੰਡੇ ਬਸਤਿਆਂ ਵਿੱਚ ਸੁੱਟ ਦਿੱਤਾ ਜਾਂਦਾ ਹੈ।ਆਮ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ।

 

ਜਸਵਿੰਦਰ ਸਿੰਘ ਦਾਖਾ
ਸੀਨੀਅਰ ਪੱਤਰਕਾਰ,9814341314
ਤਸਵੀਰ--ਜਸਵਿੰਦਰ ਸਿੰਘ ਦਾਖਾ