ਰਿਸ਼ਤੇ - ਗੁਰਮੀਤ ਕੌਰ ਕਾਹਲੋਂ

ਕੁੱਝ ਰਿਸ਼ਤੇ ਮੈਨੂੰ ਸੀਤ ਹਵਾ ਵਰਗੇ ਲੱਗਦੇ ਨੇ,
ਜਿਹੜੇ ਤਪਦੀ ਲੋਅ ਵਿੱਚ ਠੰਢਕ ਦਾ ਅਹਿਸਾਸ ਕਾਲਜੇ ਲਾਉਦੇ ਨੇ।
ਕੁੱਝ ਰਿਸ਼ਤੇ ਗਰਮ ਹਵਾਵਾਂ ਵਰਗੇ,
ਜਿਹੜੇ  ਪੋਹ ਮਾਘ ਦੀ ਠੰਢ ਵਿੱਚ ਮੇਰਾ ਨਿੱਘ ਬਣਦੇ ਨੇ,
ਕੁੱਝ ਰਿਸ਼ਤੇ ਚੱਟਾਨਾ ਵਰਗੇ
ਜਿਹੜੇ ਹਰ ਚੰਗੇ ਮਾੜੇ ਸਮੇਂ ਨਾਲ ਖੜੇ ਹੀ ਰਹਿੰਦੇ ਨੇ।
ਕੁੱਝ ਰਿਸ਼ਤੇ ਮੋਮ ਵਰਗੇ
ਜਿਹੜੇ ਮੇਰੇ ਲਈ ਆਪਣੇ ਆਪ ਨੂੰ ਪਿਘਲਾ ਰਹੇ ਨੇ,
ਕੁੱਝ ਰਿਸ਼ਤੇ ਕੱਚ ਵਰਗੇ ਨੇ
ਜਿਹੜੇ ਬਹੁਤ ਡਰ ਲੱਗਦਾ ਹੱਥ ਚੋ ਛੁੱਟ ਨਾ ਜਾਣ।
ਕੁੱਝ ਰਿਸ਼ਤੇ ਉਮੀਦ ਵਰਗੇ ਲੱਗਦੇ ਨੇ,
ਜਿਹੜੀ ਕਦੇ ਡੋਲ ਤਾਂ ਜਾਂਦੀ ਏ ਪਰ ਸਾਥ ਹਮੇਸ਼ਾ ਰਹਿੰਦੀ ਏ।
ਕੁੱਝ ਰਿਸ਼ਤੇ ਮੈਨੂੰ ਸਾਝ ਵਰਗੇ ਲੱਗਦੇ ਨੇ,
ਜੋ ਦਿਲੋਂ ਟੁੱਟਦੀ ਹੀ ਨਹੀਂ
ਕੁੱਝ ਰਿਸ਼ਤੇ ਮੇਰੀ ਮੁਸਕਾਨ ਨੇ।
ਜਿੰਨਾ ਨੂੰ ਮੈ ਹਮੇਸ਼ਾ ਬੁੱਲਾ ਤੇ  ਰੱਖਦੀ ਹਾਂ,
ਤੇ ਕੁੱਝ ਰਿਸ਼ਤੇ ਮੇਰੀ ਜਾਨ ਨੇ।
ਜਿੰਨਾ ਲਈ ਮੈਂ ਕਦੇ ਆਪਣੀ ਪਰਵਾਹ ਨਹੀਂ ਕੀਤੀ,
ਮੇਰੇ ਨਾਲ ਜੁੜੇ ਸਾਰੇ ਰਿਸ਼ਤੇ ਅਨਮੋਲ ਨੇ।
ਜਿੰਨਾ ਨੂੰ ਮੈ ਬਹੁਤ ਸਾਭਂ ਕੇ  ਰੱਖਦੀ ਹਾਂ।