ਨੇੜਿਉਂ ਵੇਖਿਆ 6 ਜੂਨ - ਸ.ਦਲਵਿੰਦਰ ਸਿੰਘ ਘੁੰਮਣ

ਦਰਬਾਰ ਸਾਹਿਬ ਪੂਰਾ ਕੰਪਲੈਕਸ ਚਿੱਟੀ ਪੁਲਿਸ ਅਤੇ ਟਾਸਕ ਫੋਰਸਾਂ ਨਾਲ ਭਰਿਆ ਇਵੇਂ ਮਹਿਸੂਸ ਹੁੰਦਾ ਹੈ ਜਿਵੇਂ ਹੁਣ ਹਰ ਸਾਲ 6 ਜੂਨ ਨੂੰ ਦੁਬਾਰਾ ਹਮਲਾ ਹੁੰਦਾ ਹੋਵੇ। ਜਿਸ ਹੁੱਲੜਬਾਜ਼ੀ ਨੂੰ ਖਾਲਿਸਤਾਨੀਆ ਦੇ ਵਿਰੋਧ ਵਿੱਚ ਪ੍ਰਚਾਰਿਆ ਜਾਂਦਾ ਹੈ ਉਹ ਅਸਲ ਵਿੱਚ ਦੁਨੀਆਂ ਵਿੱਚੋ ਆਏ ਪੰਥ ਦਰਦੀਆਂ ਦਾ ਰੋਸ, ਦਰਦ ਜੋ ਭਾਰਤੀ ਹਕੂਮਤ ਵਲੋਂ ਸਿੱਖਾਂ ਨੂੰ 1984 ਵਿੱਚ ਦਿੱਤਾ ਗਿਆ ਸੀ। ਸ਼ੌਮਣੀ ਗੁਰੂਦਆਰਾ ਪ੍ਬੰਧਕ ਕਮੇਟੀ ਦੇ ਬੰਦਿਆਂ ਵਲੋਂ ਯੋਜਨਾਬੰਦ ਤਰੀਕੇ ਨਾਲ ਆਪਣੀਆ ਲਾਲ, ਚਿੱਟੀਆ ਫੋਰਸਾਂ ਦੁਆਰਾ ਸਾਰੀ ਕੌਮ ਦੀ ਧਾਰਮਿਕ ਆਸਥਾ ਅਤੇ ਦੁਨੀਆਂ ਦੇ ਨਿਵੇਕਲੇ ਤਖਤ ਸ਼ੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਢਾਹ ਲਾਈ ਜਾਂਦੀ ਹੈ। ਦਹਿਸ਼ਤ ਚਰਮ ਸੀਮਾ ਤੇ ਹੁੰਦੀ ਹੈ।ਹਰ ਥਾਂ ਸੀ ਸੀ ਟੀ ਕੈਮਰਿਆਂ, ਸੀ ਆਈ ਡੀ ਦੇ ਬੰਦਿਆਂ ਦੁਆਰਾ ਸਾਰੇ ਦਰਬਾਰ ਸਾਹਿਬ ਦੇ ਗਲਿਆਰਿਆਂ, ਛੱਤਾਂ, ਗੈਲਰੀਆਂ ਵਿੱਚ ਮੋਬਾਈਲਾ ਰਾਹੀਂ ਵੀਡੀਓ  ਬਣਾਉਂਦਿਆਂ ਆਮ  ਵੇਖਿਆ ਜਾ ਸਕਦਾ ਹੈ।
ਅਕਾਲ ਦੇ ਤਖਤ ਸ਼ੀ ਅਕਾਲ ਤਖ਼ਤ ਸਾਹਿਬ ਦੀ ਸਿਖਾਂ ਵਿੱਚ ਹੁਕਮ, ਆਦੇਸ਼, ਮਰਿਆਦਾ, ਅਹਿਮੀਅਤ ਸਭ ਤੋਂ ਸੁਪਰੀਮ ਹੈ। 35 ਸਾਲ ਪਹਿਲਾਂ ਸਿੱਖਾਂ ਉਪਰ ਵਾਪਰੇ ਹਿੰਦੂਤਵੀ ਸੋਚ ਦੇ ਕਹਿਰ ਨੇ ਜਿਥੇ ਹਜਾਰਾਂ ਨਿਰਦੋਸ਼ ਸਿੱਖਾਂ ਦੀ ਸ਼ਹਾਦਤ ਲਈ, ਉਂਥੇ ਵੱਡਾ ਦਰਦ, ਚੀਸ ਸਿੱਖਾਂ ਦੇ ਮਨਾਂ ਉਪਰ ਉਕਰ ਗਈ। 6 ਜੂਨ ਦਾ ਹਫਤਾ ਬਹੁਤ ਅਸਿਹਨਸ਼ੀਲ ਸਮਾਂ ਹੁੰਦਾ ਹੈ। ਦੇਸ਼ ਵਿਦੇਸ਼ਾਂ ਵਿੱਚੋ ਭਰ ਗਰਮੀ ਵਿੱਚ ਜਜ਼ਬਾਤੀ ਹਿਰਦੇ ਸ਼ੀ ਅਕਾਲ ਤਖ਼ਤ ਸਾਹਿਬ ਤੇ ਪਹੁੰਚ ਕੇ ਵਿਛੜਿਆਂ ਲਈ ਅਰਦਾਸ ਕਰਦੇ ਹਨ। ਹਰ ਸਿੱਖ ਦੀ ਅੱਖ ਨਮ ਹੁੰਦੀ ਹੈ, ਵੈਰਾਗ ਵਿੱਚ ਆਈਆਂ ਸੰਗਤਾਂ ਨੂੰ ਰੋਂਦਿਆ ਵੇਖਿਆ ਜਾ ਸਕਦਾ ਹੈ। ਜੂਨ ਮਹੀਨੇ ਛਾਉਣੀ ਵਿੱਚ ਤਬਦੀਲ ਸ਼ੀ ਅਮ੍ਰਿਤਸਰ ਸਾਹਿਬ ਵਿੱਚ ਥਾਂ ਥਾਂ ਚੈਕਿੰਗ, ਬੰਦ ਰਸਤੇ ਜਾਂ ਤਬਦੀਲ ਰਸਤਿਆਂ ਵਿਚੋਂ ਗੁਜ਼ਰਦੇ ਹਰ ਪ੍ਰਾਣੀ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ। ਪ੍ਰਬੰਧਕ ਕਮੇਟੀ ਵਲੋਂ ਰਿਹਾਇਸ਼ ਵਾਸਤੇ ਆਮ ਲੋਕਾਂ ਲਈ ਸਰਾਵਾਂ ਦੇ ਦਰਵਾਜ਼ੇ ਬੰਦ ਕੀਤੇ ਜਾਦੇ ਹਨ। ਇਕ ਜਥੇਬੰਦੀ ਵਲੋਂ ਬੰਦ ਦੀ ਕਾਲ ਨਾਲ ਲੋਕਾਂ ਵਿੱਚ ਭੰਬਲ ਭੂਸਾ, ਪਰੇਸ਼ਾਨੀ ਵਿੱਚ ਵਾਧਾ ਹੁੰਦਾ ਹੈ ਗਰਮੀ ਵਿੱਚ ਖਾਣ ਪੀਣ ਦੀਆਂ ਦੁਕਾਨਾਂ ਬੰਦ ਹੋਣ ਕਾਰਨ ਬੱਚੇ ਅਤੇ ਬਜੁਰਗਾਂ ਲਈ ਸਥਿਤੀ ਹੋਰ ਵੀ ਖੱਜਲ ਖੁਆਰੀ ਵਾਲੀ ਹੋ ਜਾਦੀ ਹੈ। ਇਹ ਹਫਤਾ ਸ਼ੌਮਣੀ ਕਮੇਟੀ ਵਲੋਂ ਰੋਸ ਵਜੋਂ ਮਨਾਉਣ ਨਾਲੋ ਵੱਧ ਭੁੱਲਣ ਦੀ ਕਾਰਜਸ਼ੈਲੀ ਅਪਣਾਈ ਜਾਂਦੀ ਹੈ। ਸਿੱਖ ਸ਼ੰਘਰਸ਼ ਵਿੱਚ ਵਿਚਰ ਰਹੀਆਂ ਪਾਰਟੀਆਂ, ਜਥੇਬੰਦੀਆਂ ਸ਼ੀ ਅਕਾਲ ਤਖ਼ਤ ਸਾਹਿਬ ਤੇ ਪਹੁੰਚ ਕੇ ਆਪਣਾ ਰੋੋਸ ਪਰਦਰਸ਼ਨ ਕਰਦੀਆਂ ਹਨ। ਆਪਣੇ ਸੰਦੇਸ਼ ਵੀ ਕੌੌਮ ਦੇ ਨਾਂ ਹੇਠ ਪੜਦੀਆਂ ਹਨ। 5 ਜੂਨ ਰਾਤ ਤੜਕੇ ਹੀ ਅਕਾਲ ਤਖਤ ਸਾਹਿਬ ਦੇ ਆਲੇ ਦੁਆਲੇ ਥਾਵਾਂ ਉਪਰ ਟਾਸਕ ਫੋਰਸ ਆਪਣੇ ਮਿਲੇ ਹੁਕਮਾਂ ਦੁਆਰਾ ਸਭ ਪਾਸੇ ਜੰਗਲੇ ਲਾ ਕੇ ਸ਼ੋਮਣੀ ਕਮੇਟੀ ਮੁਲਾਜ਼ਮਾਂ ਅਤੇ ਹੋਰ ਸਹਿਯੋਗੀ ਸੰਪਰਦਾਵਾਂ ਦੇ ਵੱਖ ਵੱਖ ਟੋਲਿਆਂ ਦੇ ਰੂਪ ਵਿੱਚ ਸਾਰੀ ਥਾਵਾਂ ਤੇ ਯਾਤਰੀਆਂ ਵਾਂਗ ਬੈਠ ਜਾਂਦੇ ਹਨ। ਤਾ ਜੋ ਭੁਲੇਖਾ ਰਹੇ ਕਿ ਸਭ ਯਾਤਰੀ ਹਨ। ਇਸ ਵਾਰ ਇੰਨਾ ਥਾਵਾਂ ਉਪਰ ਕਿਸੇ ਦੁਸਰੀ ਪਾਰਟੀ, ਜਥੇਬੰਦੀ ਦੇ ਨੁਮਾਇੰਦਿਆਂ ਜਾਂ ਵਰਕਰਾਂ ਨੂੰ ਪੂਰੀਆਂ ਰੋਕਾਂ ਲਾ ਨਾ ਬੈਠਣ ਦਿੱਤਾ ਗਿਆ ਨਾ ਹੀ ਹਰ ਸਾਲ ਦੀ ਤਰ੍ਹਾਂ ਬੋਲਣ ਦਿੱਤਾ ਗਿਆ। ਜੋ ਵਕਤ ਅਨੁਸਾਰ ਵੱਖਰੀ ਥਾਂ ਉਪਰ ਕੀਤਾ ਗਿਆ ਤਾਂ ਜੋ ਟਕਰਾਅ ਦਾ ਮਾਹੌਲ ਕਮੇਟੀ ਬਣਾਉਣਾ ਚਾਹੁੰਦੀ ਸੀ। ਉਸ ਤੋ ਬਚਿਆ ਗਿਆ।
ਅਕਾਲ ਤਖ਼ਤ ਸਾਹਿਬ ਦੇ ਅੰਦਰ ਜਾ ਕੇ ਨਮ ਮਸਤਕ ਹੋਣਾ ਅਸੰਭਵ ਸੀ ਕਿਉਂਕਿ ਪਉੜੀਆਂ ਦੇ ਉਪਰ ਪਹਿਲਾਂ ਹੀ ਵੱਡਾ ਹਜੂਮ ਖੜਾ ਕਰ ਦਿੱਤਾ ਜਾਂਦਾ ਹੈ। ਜਿਸ ਵਿੱਚੋ ਇਸ਼ਾਰੇ ਰੂਪੀ ਵਿਆਕਤੀਆ ਨੂੰ ਲੰਘਣ ਦਿਤਾ ਜਾਂਦਾ ਹੈ। ਜਦੋਂ ਕਿ ਲਾਇਨ ਵਿੱਚ ਜਾ ਕੇ ਤੁਸੀਂ ਬਹੁਤ ਅਰਾਮ ਨਾਲ ਮੱਥਾ ਟੇਕ ਸਕਦੇ ਹੋ। ਕਿਉਂਕਿ ਅੰਦਰ ਕਾਫੀ ਥਾਂ ਹੁੰਦੀ ਹੈ ਜਿਸ ਵਿੱਚੋ ਸਹਿਜੇ ਹੀ ਦੂਸਰੇ ਦਰਵਾਜ਼ੇ ਰਾਹੀਂ ਬਾਹਰ ਜਾਇਆ ਜਾ ਸਕਦਾ ਹੈ। ਦੂਸਰੀਆ ਜਥੇਬੰਦੀਆਂ ਜਾ ਪਾਰਟੀਆਂ ਦੇ ਨੁਮਾਇੰਦਿਆਂ ਦੇ ਬੈਠਣ ਦੀ ਥਾਂ ਨਹੀਂ ਦਿੱਤੀ ਜਾਂਦੀ। ਬਾਹਰ ਨਿਕਲਣ ਸਾਰ ਹੀ ਹੇਠਾਂ ਨੂੰ ਉਤਰਦੇ ਰਸਤੇ (ਪੌੜੀਆ) ਨੂੰ ਸੀਲ ਕੀਤਾ ਗਿਆ ਸੀ। ਜਿਸ ਉਪਰ ਸਿੱਖ ਜਥੇਬੰਦੀਆਂ ਆਪਣਾ ਸੰਦੇਸ਼ ਜਾ ਰੋਸ ਵਿਆਕਤ ਕਰਦੀਆਂ ਹਨ।
ਇਸ ਵਾਰ ਜਥੇਦਾਰ ਦੇ ਬਹੁਤ ਹੀ ਸੰਖੇਪ ਭਾਸ਼ਨ ਵਿੱਚ, ਵਿਦੇਸ਼ਾਂ ਵੱਲ ਆਈਲਾਈਟਸ ਕਰਕੇ ਭੱਜ ਰਹੀ ਨੌਜਵਾਨੀ ਤੇ ਚਿੰਤਾ ਪ੍ਰਗਟ ਕੀਤੀ ਗਈ। ਜਥੇਦਾਰ ਸਾਹਿਬ ਨੇ ਆਦੇਸ਼ ਪੜਿਆ ਹੈ ਜਾਂ ਸੰਦੇਸ਼ ? ਪਤਾ ਨਹੀਂ ! ਅਗਰ ਆਦੇਸ਼ ਹੈ ਤਾਂ ਆਪਣੇ ਆਕਿਆਂ ਲਈ ਹੋਣਾ ਚਾਹੀਦਾ ਸੀ ਜਿਨ੍ਹਾਂ ਨੇ ਇਹ ਪੰਜਾਬ ਦੇ ਹਾਲਾਤ ਬਣਾਏ। ਇਸ ਦੇ ਜਿੰਮੇਵਾਰਾਂ ਨੂੰ ਕਟਹਿਰੇ ਵਿੱਚ ਖੜਾ ਕੀਤਾ ਜਾਣਾ ਚਾਹੀਦਾ ਸੀ। ਅਗਰ ਸੰਦੇਸ਼ ਸੀ ਤਾ ਇੰਨਾ ਜਥੇਦਾਰਾ ਨੂੰ ਕੌਮ ਰੱਦ ਕਰ ਚੁੱਕੀ ਹੈ। ਕਿਉਂਕਿ ਅੱਜ ਦੇ ਸੰਦੇਸ਼ ਵੀ ਇਕ ਪਰਿਵਾਰ ਦੀ ਇੱਛਾ ਪੂਰਤੀ ਕਰਦੇ ਹਨ। ਜਗ ਜਾਹਿਰ ਹੈ ਕਿ  ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚੋ ਕੋਈ ਵੀ ਆਫਿਸਰ ਨਹੀਂ ਪੈਂਦਾ ਹੋਣਗੇਂ। ਪੰਜਾਬ ਸਾਰਾ ਯੂਪੀ, ਬਿਹਾਰੀ ਦੇ ਮਜਦੂਰਾਂ ਅਤੇ ਕੇਰਲਾ ਵਰਗੇ ਸਿੱਖਿਆ ਪ੍ਰਥਮ ਸੂਬੇ ਦੇ ਲੋਕ ਸਿਖਿਆ ਪ੍ਰਣਾਲੀ ਦੇ ਮੋਹਰੀ ਹੋਣਗੇ। ਪਰ ਜਥੇਦਾਰ ਸਾਹਿਬ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਬਹੁਤ ਵੱਡੇ ਵਿਦਿਅਕ ਅਦਾਰੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਹੇਠ ਚਲ ਰਹੇ ਹਨ। ਇਹਨਾਂ ਵਿਦਿਅਕ ਅਦਾਰਿਆਂ ਦੇ ਕੀ ਰੋਲ ਹਨ ?ਅਜ ਸਿੱਖ ਵਰਗ ਦੇ ਨੌਜਵਾਨਾਂ ਲਈ ਪੜਾਈਆਂ ਹਨ ਜਾਂ ਨੌਕਰੀਆਂ ?  ਜਿੰਮੇਵਾਰਾਂ ਨੂੰ ਜਿੰਨੀ ਦੇਰ ਜਿੰਮੇਵਾਰੀ ਦਾ ਅਹਿਸਾਸ ਨਹੀ ਹੁੰਦਾ, ਉਹਨੀਂ ਦੇਰ ਸਭ ਗੱਲਾਂ ਦੇ ਕੜਾਹ ਹਨ।
" ਰਾਜੇ ਸ਼ੀਹ ਮੁਕੱਦਮ ਕੁਤੇ, ਜਾਏ ਜਗਾਇਆ ਬੈਠੈ ਸੁਤੇ।
ਇਹ ਸਬਦ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਤੋ ਪੜ੍ਹੇ ਜਾ ਰਹੇ ਹਨ ਜਿਹੜੇ ਬਾਦਲ ਸਰਕਾਰ ਵੇਲੇ ਮਨਾਂ ਸਨ ਕਿਉਂਕਿ ਇਸ ਵੇਲੇ ਰਾਜ ਭਾਗ ਕੈਪਟਨ ਅਮਰਿੰਦਰ ਸਿੰਘ ਕੌਲ ਹੈ। ਇਹ ਵੀ ਧਾਰਮਿਕ ਅਸਥਾਨਾਂ ਦੀ ਦੁਰਵਰਤੋਂ ਹੈ ਪੈਸੇ ਅਤੇ ਭਰਿਸ਼ਟਾਚਾਰ ਤੋ ਇਲਾਵਾ।
ਅੱਜ ਪੰਜਾਬ ਦੇ ਹਾਲਾਤ ਅਤੇ ਸਿੱਖਾਂ ਦੀ ਢਹਿ ਗਈ ਸਿਆਸਤ ਚੌਰਾਹੇ ਤੇ ਖੜੀ ਹੈ। ਪੰਜਾਬੀਆ, ਸਿੱਖਾ ਦੇ ਚੁਣੇ ਆਗੂ ਹੀ ਪੰਜਾਬ ਦੇ ਵੇਰੀ ਬਣ ਗਏ ਹਨ। ਸਾਰੇ ਆਪਣਾ ਝੋਲੀ ਬਿਸਤਰਾ ਚੁੱਕ ਦਿੱਲੀ ਨੂੰ ਭੱਜਦੇ ਹਨ। ਅਕਾਲੀ ਫੂਲਾ ਸਿੰਘ ਵਰਗੇ ਜਥੇਦਾਰ ਦੀ ਜਥੇਦਾਰੀ ਵਰਗਾ ਰੁਤਬਾ ਪ੍ਰਾਪਤ ਆਗੂ ਨੂੰ ਕੌਮ ਦੀ ਅਗਵਾਈ ਕੀਤੇ ਬਿਨਾਂ ਨਹੀਂ ਕੁਝ ਸਵਾਰਿਆ ਜਾ ਸਕਦਾ। ਸ.ਕਪੂਰ ਸਿੰਘ ਵਰਗੇ ਲੀਡਰਾਂ ਦੀ ਸਿਖਾਂ ਅਤੇ ਪੰਜਾਬ ਪ੍ਰਤੀ ਸੋਚ ਦਾ ਅੱਗੇ ਆਉਣਾ ਜਰੂਰੀ ਹੈ। ਅੱਜ ਕੁੱਝ ਕੁ ਲੀਡਰ ਭਵਿੱਖ ਲਈ ਫਿਕਰਮੰਦ ਹਨ ਪਰ ਉਨ੍ਹਾਂ ਦੀ ਫਿਕਰਮੰਦੀ ਨੂੰ ਫਿਰਕਾਪ੍ਰਸਤੀ ਦਾ ਨਾਮ ਦਿੱਤਾ ਜਾ ਰਿਹਾ ਹੈ।
     " ਸਬ ਹੋ ਚੁਕੇ ਹੈ ਉਸ ਬੁਤੇ ਕਾਫ਼ਰ-ਅਦਾ ਕੇ ਸਾਥ,
       ਰਹਿ ਜਾਏਂਗੇ ਰਸੂਲ ਹੀ ਬਸ ਅਬ ਖੁਦਾ ਕੇ ਸਾਥ"

ਸ.ਦਲਵਿੰਦਰ ਸਿੰਘ ਘੁੰਮਣ
0033630073111