'ਨਿੱਤ ਬਦਲੇ ਪੰਜਾਬ ਦੇ ਰਾਜਨੀਤਿਕ ਹਾਲਾਤ...' - ਵਰਿੰਦਰ ਆਜ਼ਾਦ
ਪੰਜਾਬ ਅੰਦਰ ਰਾਜਨੀਤਿਕ ਹੱਲ ਚੱਲ ਦਿਨੋ-ਦਿਨ ਤੇਜ਼ ਹੁੰਦੀ ਜਾ ਰਹੀ ਹੈ। ਪਹਿਲੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਟਕਸਾਲੀ ਆਗੂ ਨੇ ਨਵੇਂ ਰਾਜਨੀਤਿਕ ਸਗੰਠਨ ਦਾ ਐਲਾਨ ਕੀਤਾ ਤੇ ਨਵਾਂ ਰਾਜਨੀਤਿਕ ਅਕਾਲੀ ਦਲ ਬਣਾ ਲਿਆ। ਹੁਣੇ ਹੁਣੇ ਆਮ ਆਦਮੀ ਪਾਰਟੀ ਦੇ ਆਗੂ ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਉਨ੍ਹਾਂ ਨੇ ਆਪਣਾ ਰਾਜਨੀਤਿਕ ਦਲ ਬਣਾ ਲਿਆ। ਇਸ ਰਾਜਨੀਤਿਕ ਦਲ ਦਾ ਨਾਂ ਆਪਣਾ ਪੰਜਾਬ ਪਾਰਟੀ ਰੱਖਿਆ। ਟਕਸਾਲੀ ਆਗੂ ਅਕਾਲੀ ਅਕਾਲੀ ਭਾਜਪਾ ਸਰਕਾਰ 'ਚ ਦਸ ਸਾਲ ਸਤਾ ਦਾ ਸੁੱ ਭੋਗਦੇ ਰਹੇ ਜਦ ਸਤਾ ਤੋਂ ਬਾਹਰ ਹੋਏ ਤਾਂ ਪਾਰਟੀ ਵਿਰੋਧ ਬਗਾਵਤ ਦਾ ਬਿਗਲ ਵਜਾ ਦਿੱਤਾ। ਜੋ ਕਮੀਆਂ ਅੱਜ ਅਕਾਲੀ ਭਾਜਪਾ ਸਰਕਾਰ 'ਚ ਇਨ੍ਹਾਂ ਟਕਸਾਲੀਆਂ ਨੂੰ ਨਜ਼ਰ ਆ ਰਹੀਆਂ ਹਨ ਉਹ ਸਤਾ ਵੇਲੇ ਕਿਉਂ ਨਹੀਂ ਨਜ਼ਰ ਆਈਆਂ। ਇਨ੍ਹਾਂ ਦਾ ਉਹ ਹੀ ਪੁਰਾਣਾ ਰਾਗ ਅਸੀਂ ਪੰਥ ਅਤੇ ਪੰਜਾਬੀਆਂ ਦੀ ਹਿਮਾਇਤ ਕਰਦੇ ਹਾਂ। ਵੈਸੇ ਤਾਂ ਸਤਾਧਾਰੀ ਕਾਂਗਰਸ ਦੇ ਅੰਦਰ ਵੀ ਸਭ ਕੁੱਝ ਨਹੀਂ। ਇਹ ਗੱਲ ਵੱਖਰੀ ਹੈ ਇਸ ਪਾਰਟੀ ਰਾਜ ਕਰ ਰਹੀ ਹੈ, ਕੋਈ ਵੀ ਸਤਾ ਦਾ ਸੁੱਖ ਛੱਡ ਕੇ ਬਗਾਵਤ ਦੀ ਰਾਹ ਤੇ ਨਹੀਂ ਤੁਰੇਗਾ। ਸਤਾ ਤੋਂ ਬਾਹਰ ਹੋਣ ਜਾਂ ਪਾਰਟੀ ਨੂੰ ਬਹੁਮਤ ਦੀ ਘਾਟ ਹੋਣ ਉਸ ਸਮੇਂ ਬਗਾਵਤ ਦਾ ਚੇਤਾ ਆਉਂਦਾ ਹੈ ਰਾਜਨੀਤਿਕ ਲੋਕਾਂ ਨੂੰ। ਇਸ ਗੱਲ ਤੋਂ ਤਾਂ ਇਹ ਸਿੱਧ ਹੁੰਦਾ ਹੈ ਇਨ੍ਹਾਂ ਰਾਜਨੀਤਿਕ ਲੋਕਾਂ ਨੂੰ ਆਪਣਾ ਹਿੱਤ ਪਿਆਰ ਹੈ ਦੇਸ਼ ਕੌਮ ਤੋਂ ਇਨ੍ਹਾਂ ਨੇ ਕੀ ਲੈਣਾ। ਅੱਜ ਤੱਕ ਤਾਂ ਸੱਚਾਈ ਇਹ ਹੈ, ਅੱਗੋਂ ਕੁੱਝ ਬਦਲਾਵ ਆਉਂਦਾ ਹੈ ਉਸ ਬਾਰੇ ਕੁੱਝ ਕਹਿਣਾ ਸੰਭਵ ਨਹੀਂ।
ਇਹ ਸਿਲਸਿਲਾ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਹੈ। ਆਜ਼ਾਦੀ ਤੋਂ ਬਾਅਦ ਦੀ ਗੱਲ ਕਰਦੇ ਹਾਂ ਪਹਿਲਾ ਵਿਸ਼ਵ ਪੰਜਾਬ ਸੀ। ਰਾਜਨੀਤਿਕ ਸਵਾਰਥਾ ਦੀ ਖ਼ਾਤਿਰ ਪੰਜਾਬ ਦੇ ਕਈ ਟੋਟੇ ਕਰ ਦਿੱਤੇ ਅਤੇ ਛੋਟਾ ਜਿਹਾ ਪੰਜਾਬ ਬਣਾ ਦਿੱਤਾ। ਪੰਜਾਬ ਵਾਸੀਆਂ ਦੀਆਂ ਮੁਸ਼ਕਿਲਾਂ 'ਚ ਦਿਨੋ-ਦਿਨ ਵਾਧਾ ਹੀ ਹੁੰਦਾ ਆਇਆ ਹੈ। ਰਾਜਨੀਤਿਕ ਲੋਕ ਨਿੱਜੀ ਸਵਾਰਥ ਦੀ ਖ਼ਾਤਰ ਰਾਜਨੀਤਿਕ ਪਾਰਟੀਆਂ ਬਦਲਦੇ ਰਹਿੰਦੇ ਹਨ ਅਤੇ ਨਵੇਂ ਰਾਜਨੀਤਿਕ ਦਲਾਂ ਦਾ ਨਿਰਮਾਣ ਕਰਦੇ ਰਹਿੰਦੇ ਹਨ।
ਦੇਸ਼ ਦੀ ਵੰਡ ਵੀ ਇਨ੍ਹਾਂ ਖ਼ੁਦਗਰਜ਼ ਚੌਧਰੀਆਂ ਖ਼ੁਦਗਰਜ਼ੀ ਦਾ ਹੀ ਨਤੀਜਾ ਹੈ। ਭੁਗਤਾਨ ਸਧਾਰਨ ਲੋਕਾਂ ਨੂੰ ਕਰਨਾ ਪਿਆ। ਸਧਾਰਨ ਵਿਅਕਤੀ ਚਾਹੇ ਭਾਰਤੀ ਹੈ ਜਾਂ ਪਾਕਿਸਤਾਨੀ। ਉਹ ਕੋਈ ਵੱਖਰਾ ਦੇਸ਼ ਜਾਂ ਸੂਬਾ ਨਹੀਂ ਚਾਹੁੰਦਾ, ਉਸਦੀ ਮੰਗ ਤਾਂ ਸਿਰਫ਼ ਹੈ ਦੋ ਵਕਤ ਦੀ ਮਿਹਨਤ ਅਤੇ ਇੱਜ਼ਤ ਨਾਲ ਰੋਟੀ ਹੋਰ ਲੋੜ ਅਨੁਸਾਰ ਸਹੂਲਤਾਂ। ਉਹ ਪਰਿਵਾਰ ਅਤੇ ਸਮਾਜ 'ਚ ਭਾਈਚਾਰੇ ਨਾਲ ਰਹਿਣਾ ਚਾਹੁੰਦੇ ਹਨ। ਲੇਕਿਨ ਇਹ ਹੋਣ ਹੀ ਨਹੀਂ ਦਿੱਤਾ ਜਾਂਦਾ, ਸਧਾਰਨ ਵਿਅਕਤੀ ਨੂੰ ਇਨ੍ਹਾਂ ਖ਼ੁਦਗਰਜ਼ ਲੋਕਾਂ ਨੇ ਐਸੇ ਚੱਕਰਵਿਊ ਵਿੱਚ ਫਸਾਇਆ ਕਿ ਉਹ ਆਪਣੇ ਜੀਵਨ ਦਾ ਅਸਲੀ ਮਕਸਦ ਹੀ ਭੁੱਲ ਗਿਆ ਹੈ।
ਆਜ਼ਾਦੀ ਤੋਂ ਬਾਅਦ ਵੀ ਪੰਜਾਬ ਦੀ ਵੰਡ ਦਾ ਸਿਲਸਿਲਾ ਖ਼ਤਮ ਹੋਣ ਦੀ ਥਾਂ ਉਲਝਦਾ ਹੀ ਗਿਆਪ ਕਦੀ ਪੰਥ ਦੇ ਨਾਂ ਤੇ ਪੰਜਾਬੀ ਸੂਬੇ। ਪੰਜਾਬ ਵਾਸੀਆਂ ਦਾ ਕੀਮਤੀ ਸਮਾਂ ਮੋਰਚਾ 'ਚ ਉਲਝ ਕੇ ਖ਼ਰਾਬ ਕੀਤਾ ਗਿਆ। ਭਾਸ਼ਾ ਅਤੇ ਧਰਮ ਦੇ ਨਾਂ ਤੇ ਵੰਡੀਆਂ ਪਾਈਆਂ ਗਈਆਂ ਨਤੀਜਾ, ਹਰਿਆਣਾ, ਹਿਮਾਚਲ ਦਾ ਨਿਰਮਾਣ ਹੋਇਆ ਵਿਸ਼ਾਲ ਪੰਜਾਬ ਛੋਟਾ ਜਿਹਾ ਪੰਜਾਬ ਬਣਾ ਦਿੱਤਾ। ਏਸੇ ਤਰ੍ਹਾਂ ਪੰਜਾਬ ਦੇ ਭਲੇ ਦੇ ਨਾਂ ਤੇ ਅਨੇਕਾਂ ਰਾਜਨੀਤਿਕ, ਧਾਰਮਿਕ, ਸਮਾਜਿਕ ਜਥੇਬੰਦੀਆਂ ਹੋਂਦ 'ਚ ਆਈਆਂ ਏਸ ਤਰ੍ਹਾਂ ਮਜ਼ਦੂਰ ਭਰਾਵਾਂ ਦੇ ਅਧਿਕਾਰ ਹੇਠ ਸੀ. ਪੀ. ਆਈ.ਅਤੇ ਸੀ.ਪੀ ਐਮ. ਝੋ ਰਾਸ਼ਟਰੀ ਪਾਰਟੀਆਂ ਹਨ ਪੰਜਾਬ ਵਿੱਚ ਇਨ੍ਹਾਂ ਨੇ ਖ਼ੂਬ ਯੋਗਦਾਨ ਪਾਇਆ। ਅਧਿਕਾਰਾਂ ਦੀ ਗੱਲ ਹੜਤਾਲਾਂ ਧਰਨੇ ਬੰਦ ਦੇ ਸਿਲਸਿਲੇ ਜਾਰੀ ਰਹੇ, ਇਸ ਦਾ ਮਜ਼ਦੂਰ ਵਰਗ ਨੂੰ ਲਾਭ ਤਾਂ ਹੋਇਆ ਨਾਲ ਹੀ, ਉਦਯੋਗਪਤੀ ਵਪਾਰੀ ਵਰਗ ਦਾ ਮਜ਼ਦੂਰ 'ਚ ਪਾੜਾ ਵਧਿਆ, ਜਿੱਥੇ ਇਨ੍ਹਾਂ ਜਥੇਬੰਦੀਆਂ ਨੇ ਲਾਭ ਦਿੱਤਾ ਉੱਤੇ ਇਨ੍ਹਾਂ ਕਾਰਨ ਨੁਕਸਾਨ ਵੀ ਬਹੁਤ ਹੋਇਆ। ਨਤੀਜਾ ਉਦੋਯੋਗ ਬੰਦ ਹੋ ਗਏ ਅਤੇ ਮਜ਼ਦੂਰ ਬੇਰੁਜ਼ਗਾਰੀ ਦੀ ਭੱਠੀ 'ਚ ਝੁਲਸ ਗਏ।
ਸ਼ਮਾਜ ਨੂੰ ਇੱਕ ਸੂਤਰ ਵਿੱਚ ਬੰਨਣ ਲਈ ਪੰਜਾਬ ਅੰਦਰ ਹੀ ਇੱਕ ਇਨਕਲਾਬ ਲਹਿਰ ਜਾਤ ਤੋੜੋ ਸਮਾਜ ਜੋੜੋ ਲਹਿਰ ਨੇ ਜਨਮ ਲਿਆ। ਸਦੀਆਂ ਤੋਂ ਚੱਲੇ ਆ ਰਹੇ ਭੇਦ, ਜਾਤ ਪਾਤ ਦੇ ਭੇਦ ਭਾਵ ਨੂੰ ਖ਼ਤਮ ਕਰਨ ਦੀ ਆਵਾਜ਼ ਬੁਲੰਦ ਕੀਤੀ ਗਈ। ਇਸ ਨਾਲ ਸਮਾਜ ਤਾਂ ਜੁੜਿਆ ਨਹੀਂ ਸਮਾਜ ਨੂੰ ਤੋੜਨ ਦਾ ਕੰਮ ਜ਼ਰੂਰ ਇਸ ਲਹਿਰ ਨੇ ਕੀਤਾ। ਏਸੇ ਰਾਜਨੀਤਿਕ ਪਾਰਟੀ ਦੇ ਲੋਕ ਨਿੱਜੀ ਹਉਮੈ, ਤਾਨਾਸ਼ਾਹੀ, ਸਵਾਰਥ ਦੇ ਸ਼ਿਕਾਰ ਹੋ ਗਏ ਅਤੇ ਇਹ ਇਨਕਲਾਬੀ ਕਦਮ ਖ਼ਤਮ ਹੋ ਗਿਆ।
ਧਰਮ ਕੌਮ ਭਾਸ਼ਾ ਅਤੇ ਪਾਣੀਆਂ ਦੇ ਨਾ ਹੇਠਾਂ ਪੰਜਾਬੀਆਂ ਨੂੰ ਭਾਰੀ ਸੰਕਟ ਦਾ ਸਾਹਮਣਾ ਕਰਨਾ ਪਿਆ, ਆਗੂਆਂ ਵੱਲੋਂ ਲਗਾਏ ਗਏ ਮੋਰਚੇ ਦਿਸ਼ਾਹੀਣ ਹੋ ਗਏ, ਪੰਜਾਬ ਨੂੰ ਬਹੁਤ ਸਾਲਾਂ ਤੱਕ ਅੱਗ ਦੀ ਭੱਠੀ 'ਚ ਝੋਕ ਦਿੱਤਾ। ਪੰਜਾਬ ਦਾ ਜਿਹੜਾ ਸੂਬਾ ਮੋਹਰੀ ਹੁੰਦਾ ਸੀ ਉਹ ਪੱਛੜ ਗਿਆ, ਇਹ ਸਰਹੱਦੀ ਸੂਬਾ ਹੋਣ ਤੇ ਗੁਆਂਢੀ ਦੇਸ਼ ਦੇ ਕਰੋਧ ਦਾ ਵੀ ਭਾਰੀ ਸ਼ਿਕਾਰ ਹੋਣਾ ਪਿਆ। ਇਨੇਂ ਸਾਲ ਬੀਤ ਜਾਣ ਦੇ ਬਾਅਦ ਵੀ ਪੰਜਾਬ ਦੇ ਜ਼ਖ਼ਮ ਭਰੇ ਨਹੀਂ। ਸਗੋਂ ਹਰੇ ਹੋ ਰਹੇ ਹਨ।
ਪੰਜਾਬ ਅੰਦਰ ਲਗਾਤਾਰ ਦੋ ਹੀ ਰਵੈਤੀ ਪਾਰਟੀਆਂ ਹਕੂਮਤ ਕਰਦੀਆਂ ਆਈਆਂ ਹਨ। ਇੱਕ ਪਾਰਟੀ ਤੋਂ ਲੋਕ ਤੰਗ ਆ ਜਾਂਦੇ ਹਨ ਤੇ ਦੂਸਰੀ ਪਾਰਟੀ ਨੂੰ ਸਤਾ ਸੌਂਪ ਦਿੰਦੇ ਹਨ। ਇਹ ਸਿਲਸਿਲਾ ਆਜ਼ਾਦੀ ਤੋਂ ਬਾਅਦ ਲਗਾਤਾਰ ਜਾਰੀ ਹੈ। ਕਈ ਵਾਰ ਤੀਜੀ ਧਿਰ ਬਣਨ ਦੇ ਕੁੱਝ ਸਮੇਂ ਬਾਅਦ ਹੀ ਖ਼ਤਮ ਹੋ ਗਈ।
ਕੁੱਝ ਸਮੇਂ ਪਹਿਲੇ ਪੰਜਾਬ ਵਾਸੀਆਂ ਨੂੰ ਆਸ ਦੀ ਕਿਰਨ ਨਜ਼ਰ ਆਈ ਸੀ ਆਮ ਆਦਮੀ ਪਾਰਟੀ। ਇਸ ਆਮ ਆਦਮੀ ਪਾਰਟੀ ਤੋਂ ਲੋਕਾਂ ਨੂੰ ਬਹੁਤ ਆਸਾਂ ਉਮੀਦਾਂ ਸਨ। ਇਸ ਨਾਲ ਸਮਾਜ ਦੇ ਬੁੱਧੀਜੀਵ, ਕਲਾਕਾਰ, ਰਿਵਾਇਤੀ ਪਾਰਟੀਆਂ ਤੋਂ ਦੁੱਖੀ ਹੋਏ ਬਾਗੀ, ਸਮਾਜ ਸੇਵਕ ਸਰਕਾਰੀ ਮੁਲਾਜ਼ਮ ਸਭ ਨੇ ਮਿਲਕੇ ਇਸ ਰਾਜਨੀਤਿਕ ਪਾਰਟੀ ਤਾਜ ਪਹਿਨਾ ਦਿੱਤਾ। ਪਹਿਲੇ ਲੋਕ ਸਭਾ 'ਚ 4 ਸੀਟਾਂ ਅਤੇ ਬਾਅਦ 'ਚ ਵਿਧਾਨ ਸਭਾ ਵਿਰੋਧੀ ਧਿਰ ਹੋਣ ਦਾ ਮਾਣ ਬਣ ਗਿਆ।
ਲੋਕ ਤਾਂ ਏਸੇ ਰਾਜਨੀਤਿਕ ਪਾਰਟੀ ਨੂੰ ਦਿਲੀ ਦੀ ਤਰ੍ਹਾਂ ਪੰਜਾਬ 'ਚ ਵੀ ਸਤਾ ਦੇਣ ਲਈ ਤਿਆਰ-ਬਰ-ਤਿਆਰ ਸਨ, ਇਸ ਨੂੰ ਰਿਵਾਇਤੀ ਪਾਰਟੀਆਂ ਨੇ ਵੀ ਸਵਿਕਾਰ ਕੀਤਾ ਅਤੇ ਪ੍ਰੈੱਸ ਨੇ ਵੀ। ਲੇਕਿਨ ਹੋਇਆ ਉਹ ਹੀ ਜੋ ਹਮੇਸ਼ਾ ਹੀ ਪੰਜਾਬ ਵਾਸੀਆਂ ਨਾਲ ਹੁੰਦਾ ਆਇਆ ਹੈ। ਇਹ ਰਾਜਨੀਤਿਕ ਪਾਰਟੀ ਵੀ ਨਿੱਜੀ ਹਉਮੈ ਦਾ ਸ਼ਿਕਾਰ ਹੋ ਗਈ ਇਸ ਨਾਲ ਆਗੂਆਂ 'ਚ ਤਾਨਾਸ਼ਾਹੀ ਪੂਰੀ ਤਰ੍ਹਾਂ ਸਮਾਅ ਗਈ, ਇਸ ਰਾਜਨੀਤਿਕ ਪਾਰਟੀ ਨੇ ਸਭ ਨੂੰ ਭ੍ਰਿਸ਼ਟ ਅਤੇ ਚੋਰ ਕਹਿਣਾ ਸ਼ੁਰੂ ਕਰ ਦਿੱਤਾ। ਲੋਕਾਂ ਦਾ ਸਨਮਾਨ ਕਰਨਾ ਤਾਂ ਦੂਰ ਦੀ ਗੱਲ ਹੈ ਏਸੇ ਪਾਰਟੀ ਨੇ ਆਪਣੀ ਪਾਰਟੀ ਦੇ ਆਗੂ ਅਤੇ ਵਰਕਰਾਂ ਦੀ ਪ੍ਰਵਾਹ ਕਰਨੀ ਛੱਡ ਦਿੱਤੀ। ਬਗ਼ੈਰ ਕਸੂਰ ਦੇ ਮਿਹਨਤੀ ਅਤੇ ਇਮਾਨਦਾਰ ਪਾਰਟੀ ਆਗੂ ਅਤੇ ਵਰਕਰਾਂ ਨੂੰ ਬਾਹਰ ਦਾ ਰਸਤਾ ਦਿਖਾਇਆ।
ਅੱਜ ਏਸੇ ਪਾਰਟ ਦਾ ਬਾਗੀ ਹੋਇਆ ਆਗੂ, ਆਪਣੀ ਪਾਰਟੀ 'ਚ ਅਨੇਕਾਂ ਪ੍ਰਕਾਰ ਦੇ ਨੁਕਸ ਕੱਢ ਰਿਹਾ ਹੈ। ਰਿਵਾਇਤੀ ਪਾਰਟੀਆਂ ਨੂੰ ਪਾਣੀ ਪੀ ਕੇ ਕੋਸ ਰਿਹਾ ਹੈ। ਕਦੀ ਇਹ ਵੀ ਰਵੈਤੀ ਪਾਰਟੀ ਦਾ ਸਰਗਰਮ ਅਤੇ ਜ਼ਿੰਮੇਵਾਰ ਆਗੂ ਸੀ। ਉਸ ਨੇ ਵੀ ਇਸ ਬਗਾਵਤ ਦਾ ਬਿਗਲ ਵਾਜਿਆ ਅਤੇ ਆਮ ਆਦਮੀ ਪਾਰਟੀ ਦੇ ਮੋਢੀਆਂ 'ਚ ਸ਼ਾਮਲ ਹੋ ਗਿਆ। ਇਹ ਵੀ ਦਸ ਸਾਲ ਸਤਾ ਦਾ ਸੁੱਖ ਭੋਗ ਚੁੱਕੇ ਟਕਸਾਲੀ ਆਗੂਆਂ ਦੀ ਤਰ੍ਹਾਂ ਪੰਜਾਬ ਹਿੱਤ ਦੀਆ ਗੱਲਾਂ ਕਰ ਰਿਹਾ ਹੈ ਅਤੇ ਰਵੈਤੀ ਪਾਰਟੀਆਂ ਦਾ ਬੋਰੀ ਬਿਸਤਰਾ ਗੋਲ ਕਰਕੇ ਹਮ ਖਿਆਲੀ ਪਾਰਟੀਆਂ ਅਤੇ ਲੋਕ ਰਹੀ ਪੰਜਾਬ ਦੀ ਸਤਾ ਦਾ ਸੁਪਨਾ ਵੇਖ ਰਿਹਾ ਹੈ।
ਆਖ਼ਿਰ ਮਹਾਂ ਗਠਬੰਧਨ ਹੈ ਕਿ ਇਸ ਦੀ ਸੱਚਾਈ ਕੀ ਇਸ ਦੇ ਨਿਸ਼ਾਨੇ ਕੀ, ਪੰਜਾਬ ਅਤੇ ਪੰਜਾਬੀ ਨਾਲ ਸੱਚ ਮੁੱਚ ਹੀ ਇਨ੍ਹਾਂ ਨੂੰ ਹਮਦਰਦੀ ਹੈ ਕੁੱਝ ਲੈਣ ਦੇਣ ਹੈ ਜਾਂ ਫਿਰ ਰਿਵਾਇਤੀ ਪਾਰਟੀਆਂ ਅਤੇ ਆਪਣੀਆਂ ਹੀ ਪਾਰਟੀਆਂ ਵਿਰੁੱਧ ਗੁੱਸਾ, ਨਫ਼ਰਤ ਨਿੱਜੀ ਹਉਮੈ ਸਤਾ ਦਾ ਲਾਲਚ ਹੀ ਇਨ੍ਹਾਂ ਸਭ ਦਾ ਮਕਸਦ ਹੈ ਜੋ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਪੰਜਾਬ ਦੀ ਜੋ ਹਾਲਤ ਹੈ ਕਿਸੇ ਤੋਂ ਜਾਂ ਇਨ੍ਹਾਂ ਤੋਂ ਛੁੱਪੀ ਨਹੀਂ ਇਹ ਆਪਣੇ ਆਪ ਨੂੰ ਧੋਖਾ ਦੇ ਰਹੇ ਹਨ ਜਾਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਏਨਾ ਕੁੱਝ ਕਹਿਣਾ ਅਸੰਭਵ ਜਿਹਾ ਲੱਗਦਾ ਹੈ, ਪੰਜਾਬ ਅੱਜ ਕਿਸ ਦੌਰ 'ਚੋਂ ਗੁਜਰ ਰਿਹਾ ਹੈ ਇਸ ਬਾਰੇ ਇੱਕ ਝਾਤ ਜ਼ਰੂਰੀ ਹੈ।
ਪੰਜਾਬ 'ਚ ਗੈਂਗਵਾਰ ਮੂੰਹ ਅੱਡੀ ਖੜ੍ਹਾ ਹੈ, ਨਿੱਤ ਸਧਾਰਨ ਅਤੇ ਅਸਰ ਰਸੂਖ ਵਾਲਿਆਂ ਲੋਕਾਂ ਦਾ ਕਤਲ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ 'ਚ ਵਾਧਾ, ਨਿੱਤ ਲੁੱਟਾਂ-ਖੋਹਾਂ ਅਤੇ ਬਲਾਤਕਾਰ ਅਤੇ ਤੇਜ਼ਾਬ ਕਾਂਡ ਹੋ ਰਹੇ ਹਨ। ਨਸ਼ਿਆਂ ਦਾ ਬਾਜ਼ਾਰ ਗਰਮ ਹੈ ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਇੱਥੇ ਹੀ ਨਸ਼ਾ ਵੱਡੀ ਪੱਧਰ 'ਤੇ ਸੱਮਗਲਰ ਹੁੰਦਾ ਹੈ। ਨੌਜਵਾਨ ਮੁੰਡੇ ਕੁੜੀਆਂ ਦੇ ਲੋਕ ਵੀ ਇਸ ਨਸ਼ੇ ਦੇ ਪ੍ਰਭਾਵ ਤੋਂ ਨਹੀਂ ਬਚ ਸਕੇ। ਪ੍ਰਾਈਵੇਟ ਪੜ੍ਹਾਈ ਹੱਦੋਂ ਮਹਿੰਗੀ, ਪੜ੍ਹਾਈ ਦਾ ਅੱਜ ਵਪਾਰੀਕਰਨ ਹੋ ਚੁੱਕਿਆ ਹੈ, ਸਰਕਾਰੀ ਸਕੂਲ ਦੀ ਹਾਲਤ ਖ਼ਸਤਾ ਟੀਚਰ ਮੌਜ ਮਸਤੀ 'ਚ ਲੱਗੇ ਹੋਏ ਹਨ, ਬਹੁਤ ਸਾਰੇ ਟੀਚ ਬੇਰੁਜ਼ਗਾਰ, ਰੋਜ਼ ਧਰਨਾ, ਹੜਤਾਲਾਂ, ਅਗਰ ਕੋਈ ਮੁਸ਼ਕਲ ਨਾਲਲ ਕੋਈ ਪੜ੍ਹ ਵੀ ਜਾਂਦਾ ਹੈ ਨਾ ਸਰਕਾਰੀ ਨੌਕਰੀ ਤੇ ਨਾ ਪ੍ਰਾਈਵੇਟ ਨੌਕਰੀ ਕੰਮ ਕਰਨ ਲਈ ਪੈਸਾ ਨਹੀਂ। ਬਹੁਤ ਸਾਰੇ ਨੌਜਵਾਨ ਵਿੱਚ ਵਿਦੇਸ਼ ਜਾਣ ਦੀ ਹੋੜ ਲੱਗੀ ਹੋਈ ਹੈ। ਜਿਹੜੇ ਉਦਯੋਗ 84 ਤੋਂ ਬਾਅਦ ਪੰਜਾਬ ਤੋਂ ਬਾਹਰ ਚੱਲੇ ਗਏ ਸਨ ਉਹ ਤਾਂ ਵਾਪਸ ਨਹੀਂ ਆਏ ਜਿਹੜੇ ਲੱਗੇ ਹੋਏ ਉਦਯੋਗ ਹਨ ਸਰਕਾਰਾਂ ਦੀਆਂ ਨਲਾਇਕੀਆਂ ਕਾਰਨ ਉਹ ਵੀ ਬੰਦ ਹੋ ਰਹੇ ਹਨ। ਅਗਰ ਸਰਕਾਰ ਕੋਈ ਸਹੂਲਤ ਹੀ ਨਹੀਂ ਦੇਵੇਗੀ ਤਾਂ ਕਾਰੋਬਾਰ ਕੀ ਹੋਣਾ। ਕਿਸਾਨਾਂ ਦੀ ਹਾਲਤ ਵੀ ਹੱਦ ਲਾਹਨਤ ਵਾਲੀ ਹੈ। ਕਰਜ਼ੇ ਕਾਰਨ ਨਿੱਤ 4 ਖ਼ੁਦਕੁਸ਼ੀਆਂ ਦਾ ਬਾਜ਼ਾਰ ਗਰਮ ਹੈ। ਦਿਹਾੜੀਦਾਰ ਛੋਟੇ ਮੋਟੇ ਕੰਮ ਕਰਨ ਵਾਲਿਆਂ ਦੀ ਹਾਲਤ ਵੀ ਚਿੰਤਾ ਜਨਕ ਹੈ ਫੈਕਟਰੀ ਮਜ਼ਦੂਰ ਦੀ ਹਾਲਤ ਦਿਹਾੜੀਦਾਰ ਨਾਲੋਂ ਵੀ ਬੱਤਰ ਹੈ, ਪਹਿਲੇ ਤਾਂ ਲੋਕ ਅੰਗ੍ਰੇਜ਼ਾਂ ਦੇ ਗ਼ੁਲਾਮ ਸੀ ਅੱਜ ਲੋਕ ਆਪਣੀ ਮਰਜ਼ੀ ਨਾਲ ਸਰਮਾਏਦਾਰਾਂ ਦੀ ਗ਼ੁਲਾਮੀ ਕਰਨ ਲਈ ਮਜ਼ਬੂਰ ਹਨ। ਅੰਧ ਵਿਸ਼ਵਾਸ ਅਤੇ ਪਿੱਛਾ ਖਿੱਚੋ ਸੋਚ ਕਾਰਨ ਲੋਕ ਇਨ੍ਹਾਂ ਦੰਬੀ ਪਾਖੰਡੀ ਸਾਧਾਂ ਦੇ ਮਗਰ ਲੱਗ ਕੇ ਵੀ ਆਪਣੇ ਜੀਵਨ ਨੂੰ ਤਬਾਹ ਬਰਬਾਦ ਕਰ ਰਹੇ ਹਨ।
ਗ਼ੈਰ ਮੈਡੀਕਲ ਸਹੂਲਤ ਘੱਟ ਸਰਕਾਰੀ ਹਸਪਤਾਲ 'ਚ ਇਲਾਜ਼ ਹੁੰਦਾ ਨਹੀਂ। ਸਰਕਾਰੀ ਡਾਕਟਰ ਹੋਣ ਦੇ ਬਾਅਦ ਨਿੱਜੀ ਹਸਪਤਾਲ ਅਤੇ ਦੁਕਾਨਾਂ ਚਲਾ ਰਹੇ ਹਨ। ਬਹੁਤੇ ਲੋਕਾਂ ਦਾ ਜੀਵਨ ਪੈਸੇ ਦੀ ਕਮੀ ਅਤੇ ਡਾਕਟਰਾਂ ਦੀ ਲਾਪ੍ਰਵਾਹੀ ਨਾਲ ਖ਼ਤਰੇ 'ਚ ਨਜ਼ਰ ਆ ਰਿਹਾ ਹੈ। ਸਧਾਰਨ ਵਿਅਕਤੀ ਰੋਜ਼ੀ ਰੋਟੀ ਵੀ ਹੱਡ ਭੰਨਵੀ ਮਿਹਨਤ ਕਰਨ ਦੇ ਬਾਅਦ ਚੱਲਣਾ ਮੁਸ਼ਕਲ ਹੈ। ਜਿਹੜੀ ਵੀ ਰਾਜਨੀਤਿਕ ਪਾਰਟੀ ਸਤਾ 'ਚ ਆਉਂਦੀ ਹੈ ਪੰਜਾਂ ਸਾਲਾਂ ਦੀ ਹਕੂਮਤ ਕਰਨ ਦੇ ਬਾਅਦ ਆਪਣੀ ਸਤਾ ਦੇ ਕੀਤੇ ਕੰਮਾਂ ਦੇ ਸੋਹਲੇ ਗਾਉਂਦੇ ਹਨ ਵਿਰੋਧੀ ਧਿਰ ਨੂੰ ਲੋਕਾਂ ਨਾਲ ਕੋਈ ਲੈਣਾ ਦੇਣਾ ਨਹੀਂ, ਉਸ ਦਾ ਸਾਰੇ ਦਾ ਸਾਰਾ ਸਮਾਂ ਹਕੂਮਤ ਕਰ ਰਹੀ ਪਾਰਟੀ ਦੇ ਲੋਕਾਂ 'ਚ ਨੁਕਸ ਕੱਢਣੇ ਉਨ੍ਹਾਂ ਦੇ ਵਿਰੁੱਧ ਭੰਡੀ ਪ੍ਰਚਾਰ ਅਤੇ ਖ਼ੁਦ ਸਤਾ ਵਿੱਚ ਆਉਣ ਲਈ ਲੋਕਾਂ ਨੂੰ ਗੁਮਰਾਹ ਕਰਨਾ ਸ਼ਾਇਦ ਇਹੋ ਇਨ੍ਹਾਂ ਦਾ ਮਕਸਦ ਹੈ।
ਅੱਜ ਜਿਹੜੇ ਮਹਾਂ ਗਠਬੰਧਨ ਬਣਾਉਣ ਲਈ ਤਰਲੋ ਮੱਛੀ ਹੋ ਰਹੇ ਹਨ ਉਹ ਪੰਜਾਬ ਜਾਂ ਪੰਜਾਬ 'ਚ ਬਾਹਰ ਉਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਦਾ ਅਹਿਸਾਸ ਹੈ ਉਹ ਲੋਕਾਂ 'ਚ ਵਿਚਰ ਰਹੇ ਹਨ। ਸਰਕਾਰ ਅਤੇ ਗਠਬੰਧਨ ਦਾ ਕੰਮ ਤਾਂ ਹੁੰਦਾ ਹੈ ਲੋਕਾਂ ਦੀ ਸੇਵਾ ਕਰਨ ਇਹ ਗਠਬੰਧਨ ਦਾ ਕੰਮ ਤਾਂ ਹੁੰਦਾ ਹੈ ਲੋਕਾਂ ਦੀ ਸੇਵਾ ਕਰਨ ਇਹ ਗਠਬੰਧਨ ਲੋਕਾਂ ਲਈ ਹੋਣੇ ਚਾਹੀਦੇ ਹਨ ਨਾ ਕਿ ਲੋਕ ਇਨ੍ਹਾਂ ਦੀ ਗ਼ੁਲਾਮੀ ਕਰਨ ਲਈ। ਅੱਜ ਰਾਜਨੀਤਿਕ ਇੱਕਕ ਵਪਾਰ ਬਣ ਕੇ ਰਹਿ ਗਿਆ। ਰਾਜਨੀਤੀ ਸਿਰਫ਼ ਪੈਸੇ ਵਾਲੇ ਦੀ ਖੇਡ ਬਣ ਕੇ ਰਹਿ ਗਈ ਹੈ। ਚਾਹੇ ਮਹਾਂ ਗਠਬੰਧਨ ਹੈ ਚਾਹੇ ਰਵੈਤੀ ਪਾਰਟੀਆਂ ਇਨ੍ਹਾਂ ਸਭ ਨੂੰ ਲੋਕ ਹਿੱਤ 'ਚ ਗੱਲ ਕਰਨੀ ਚਾਹੀਦੀ ਹੈ। ਨਿਜੀ ਸਵਾਰਥ ਲੜਾਈ ਝਗੜੇ ਛੱਡ ਕੇ ਪੰਜਾਬ ਦੇ ਵਿਕਾਸ ਦੀ ਗੱਲ ਕਰਨੀ ਚਾਹੀਦੀ ਹੈ। ਪੰਜਾਬ ਅੱਗੇ ਹੀ ਬੜਾ ਪੱਛੜ ਗਿਆ ਉੱਪਰ ਰਹਿਮ ਕਰੋ। ਪੰਜਾਬ ਪੰਜਾਬੀਆਂ ਦੇ ਹਿੱਤਾਂ ਦੀ ਰੱਖਿਆ ਕਰੋ।
ਵਰਿੰਦਰ ਆਜ਼ਾਦ
9815021527