ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਚ ਮਰੀਜ਼ਾਂ ਦਾ ਮੁਫਤ ਹੋਵੇ ਇਲਾਜ - ਸੁਖਵਿੰਦਰ ਜੀਤ ਸਿੰਘ ਘਰਿੰਡਾ
ਸਿੱਖ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਉੱਤੇ ਵੱਲਾ ਵਿਖੇ ਹਸਪਤਾਲ ਚਲਾਇਆ ਜਾ ਰਿਹਾ ਹੈ । ਇਹ ਹਸਪਤਾਲ ਦੇ ਕਾਰਮਨਾਮੇ ਇਸ ਪ੍ਰਕਾਰ ਹੁੰਦੇ ਹਨ ਕਿ ਆਏ ਦਿਨ ਹੀ ਚਰਚਾ ਵਿਚ ਰਹਿੰਦਾ ਹੈ । ਇਸ ਹਸਪਤਾਲ ਵਿਚ ਆਏ ਬੀਮਾਰ ਲੋਕਾਂ ਦੀ ਚੰਗੀ ਤਰ੍ਹਾਂ ਪੁੱਛ ਪ੍ਰਤੀਕ ਨਾ ਹੋਣੀ ਅਤੇ ਡਾਕਟਰਾਂ ਦਾ ਰਵੱਈਆ ਬੀਮਾਰ ਵਿਅਕਤੀਆ ਪ੍ਰਤੀ ਠੀਕ ਨਾ ਹੋਣਾ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਹਸਪਤਾਲ ਵਿਚ ਪਰਚੀ ਬਣਾਉਣ ਦੀ ਫੀਸ ਤਾਂ ਨਹੀਂ ਲਈ ਜਾਂਦੀ ਪਰ ਲੋਕਾਂ ਦੇ ਆਮ ਵੀਡੀਓ ਸ਼ੋਸ਼ਲ ਮੀਡੀਆ ਰਾਹੀਂ ਦੇਖਣ ਨੂੰ ਮਿਲਦੇ ਹਨ ਜਿੰਨਾਂ ਨੂੰ ਦੇਖ ਕੇ ਦੁਖ ਲੱਗਦਾ ਹੈ ਅਤੇ ਬਹੁਤ ਘਟੀਆ ਮਹਿਸੂਸ ਹੁੰਦਾ ਹੈ । ਪਿਛਲੇ ਸਮੇਂ ਵੀਡੀਓ ਦੇਖ ਕੇ ਪਤਾ ਲੱਗਾ ਕਿ ਕਿਸੇ ਗਰੀਬ ਵਿਅਕਤੀ ਦੀ ਇਸ ਹਸਪਤਾਲ ਵਿਚ ਮੌਤ ਹੋ ਗਈ ਉੇਸ ਵਿਅਕਤੀ ਕੋਲ ਪੈਸੇ ਖਤਮ ਹੋ ਚੁੱਕੇ ਸਨ ਇਸ ਹਸਪਤਾਲ ਵੱਲੋਂ ਉਸ ਵਿਅਕਤੀ ਡੈਡ ਬਾਡੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ । ਇਸ ਹਰਕਤ ਨਾਲ ਲੋਕਾਂ ਦੇ ਮਨਾਂ ਨੂੰ ਡੂੰਘੀ ਸੱਟ ਵੱਜੀ ਸੀ । ਇਹੀ ਨਹੀਂ ਆਏ ਦਿਨ ਹੀ ਇਸ ਹਸਪਤਾਲ ਵਿਚ ਏਹੋਂ ਜਿਹੀਆਂ ਅਨੇਕਾਂ ਘਟਨਾ ਹੁੰਦੀਆ ਹਨ ।
ਜੇਕਰ ਆਪਾ ਰਾਧਾ ਸੁਆਮੀ ਬਿਆਸ ਵਾਲਿਆਂ ਦੀ ਮਿਸਾਲ ਦੇ ਕਿ ਜ਼ਿਕਰ ਕਰੀਏ ਤਾਂ ਹੋਰ ਵੀ ਸਮਝਣਾ ਡੂੰਘਾ ਹੋਵੇਗਾ । ਰਾਧਾ ਸੁਆਮੀ ਡੇਰੇ ਵਲੋਂ ਬਿਆਸ ਵਿਚ ਹਸਪਤਾਲ ਕਾਫੀ ਸਮੇਂ ਤੋਂ ਚਲਾਇਆ ਜਾ ਰਿਹਾ ਹੈ ਜਿਸ ਵਿਚ ਟੈਸਟ, ਦਵਾਈਆ ਵੀ ਮੁਫਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਅਤੇ ਬੀਮਾਰ ਮੀਰਜ਼ਾਂ ਦੀ ਚੰਗੀ ਤਰ੍ਹਾਂ ਦੇਖ ਭਾਲ ਵਧੀਆ ਕਰਨੀ ਡਾਕਟਰਾਂ ਦਾ ਮੀਰਜ਼ਾਂ ਨਾਲ ਚੰਗਾ ਸਲੀਕਾ ਸ੍ਰੀ ਗੁਰੂ ਰਾਮਦਾਸ ਹਸਪਤਾਲ ਨਾਲੋਂ ਕਿਤੇ ਵਧੀਆ ਹੈ । ਬਿਆਸ ਹਸਪਤਾਲ ਦੀ ਵੱਡੀ ਗੱਲ ਇਹ ਵੀ ਹੈ ਕਿ ਨਿਯਮਾਂ ਦਾ ਪਾਲਣ ਪੂਰੀ ਤਰ੍ਹਾਂ ਨਾਲ ਕੀਤਾ ਜਾਂਦਾ ਹੈ ਜਦੋਂ ਕਿ ਸ਼੍ਰੋਮਣੀ ਕਮੇਟੀ ਦੇ ਹਸਪਤਾਲ ਵਿਚ ਸ਼ਿਫਾਰਸ਼ ਦਾ ਬੋਲ ਬਾਲਾ ਹੱਦੋਂ ਵੱਧ ਹੈ । ਬਿਆਸ ਦੇ ਹਸਪਤਾਲ ਵਿਚ ਬਹੁਤ ਅੰਮ੍ਰਿਤਧਾਰੀ ਸਿੱਖ ਅਤੇ ਸਾਬਤ ਸੂਰਤ ਸਿੱਖ ਆਪਣਾ ਇਲਾਜ ਕਰਵਾਉਣ ਲਈ ਆਉਂਦੇ ਹਨ ਅਤੇ ਹਸਪਤਾਲ ਦੇ ਬਾਹਰ ਹਰ ਰੋਜ਼ ਸਵੇਰੇ ਲੰਬੀਆਂ ਲਾਈਨਾਂ ਵਿਚ ਲੋਕ ਆਪਣਾ ਇਲਾਜ ਕਰਵਾਉਣ ਲਈ ਆਏ ਹੁੰਦੇ ਹਨ । ਇੱਕ ਦੇਹਧਾਰੀ ਬਾਬੇ ਦੇ ਡੇਰੇ ਵੱਲੋਂ ਚਲਾਇਆ ਜਾ ਰਿਹਾ ਹਸਪਤਾਲ ਬੁਲੰਦੀਆਂ ਤੇ ਚੱਲ ਰਿਹਾ ਹੈ । ਜਦੋਂ ਲੋਕਾਂ ਨੂੰ ਸਹੂਲਤ ਹੋਰ ਕਿਸੇ ਡੇਰੇ ਤੋਂ ਮਿਲੇਗੀ ਤਾਂ ਲੋਕਾਂ ਨੇ ਸ਼੍ਰੋਮਣੀ ਕਮੇਟੀ ਕੋਲੋ ਕੀ ਲੈਣਾ ਉਹ ਫਿਰ ਉਸ ਡੇਰੇ ਦੀਆਂ ਸਹੂਲਤਾਂ ਤੋਂ ਪ੍ਰਭਾਵਿਤ ਹੋ ਕੇ ਉਸ ਨਾਲ ਜੁੜਨਗੇ । ਐਸ.ਜੀ.ਪੀ.ਸੀ. ਦੇ ਅਜਿਹੇ ਵਤੀਰੇ ਤੋਂ ਲੋਕ ਦੁਖੀ ਕੇ ਟੁੱਟਦੇ ਜਾ ਰਹੇ ਹਨ ਅਤੇ ਡੇਰਾਵਾਦ ਨਾਲ ਜੁੜੀ ਜਾ ਰਹੇ ਹਨ । ਸ਼੍ਰੋਮਣੀ ਕਮੇਟੀ ਨੇ ਹਰੇਕ ਕੰਮ ਵਿਚ ਬਾਦਲਾਂ ਦੇ ਹੁਕਮ ਮੰਨਣੇ ਮੁੱਖ ਰੱਖੇ ਹੋਏ ਹਨ ਸਿੱਖਾਂ ਦੀਆਂ ਕੀ ਭਾਵਨਾਵਾਂ ਹਨ ਉਹਨਾਂ ਦਾ ਖਿਆਲ ਘੱਟ ਕਰਦੇ ਹਨ । ਇਹ ਆਗੂ ਸਿਰਫ ਆਪਣੀ ਕੁਰਸੀ ਨੂੰ ਬਹਾਲ ਰੱਖਣ ਅਤੇ ਤਰੱਕੀ ਲੈਣ ਵੱਲ ਵੱਧ ਜੋਰ ਲਗਾਉਦੇ ਹਨ । ਜਦੋਂ ਕਿ ਇਹਨਾਂ ਨੂੰ ਚਾਹੀਦਾ ਕਿ ਆਪਣੇ ਨਿੱਜੀ ਸੁਆਰਥ ਛੱਡ ਕੇ ਨਿਰੋਲ ਗੁਰੂ ਸਾਹਿਬ ਨੂੰ ਸਮਰਪਿਤ ਹੋ ਕੇ ਐਸ.ਜੀ.ਪੀ.ਸੀ. ਦੇ ਵਿਚ ਸੁਧਾਰ ਲਿਆਉਣ ਦੀ ਗੱਲ ਕਰਨ ਅਤੇ ਜਿਸ ਨਾਲ ਸਿੱਖਾਂ ਸ਼ਿਰੋਮਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਮ ਦੇਸ਼ਾ ਵਿਦੇਸ਼ਾ ਵਿਚ ਚਮਕੇ ।
ਸਿੱਖਾ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜ਼ਟ ਪੰਜਾਬ ਸਰਕਾਰ ਦੇ ਲਗਭਗ ਬਰਾਬਰ ਹੀ ਹੈ । ਬੜੇ ਅਫਸੋਸ ਦੀ ਗੱਲ ਹੈ ਕਿ ਕਮੇਟੀ ਵਲੋਂ ਇੱਕ ਵੀ ਹਸਪਤਾਲ ਏਹੋ ਜਿਹਾ ਨਹੀਂ ਚਾਲੂ ਕੀਤਾ ਜਿਸ ਵਿਚ ਮੁਫਤ ਇਲਾਜ ਦੀ ਸਹੂਲਤ ਲੋਕਾਂ ਨੂੰ ਮਿਲਦੀ ਹੋਵੇ ।
ਮੇੈਂ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਚ ਆਪਣੇ ਨਾਲ ਹੋਏ ਘਟਨਾ ਕਰਮ ਦੀ ਗੱਲ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਮੈਂ ਇੱਕ ਵਾਰ ਰਾਤ ਦੇ 10:30 ਵਜੇ ਆਪਣੇ ਲੜਕੇ ਨੂੰ ਐਮਰਜੈਸੀ ਵਿਚ ਲੈ ਕੇ ਗਿਆ ਜਦੋਂ ਮੈਂ ਡਾਕਟਰ ਨੂੰ ਬੇਨਤੀ ਕੀਤੀ ਕਿ ਲੜਕਾ ਬਾਥਰੂਮ ਦੀ ਤਕਲੀਫ ਬਹੁਤ ਜ਼ਿਆਦਾ ਮਹਿਸੂਸ ਕਰ ਰਿਹਾ ਹੈ ਕ੍ਰਿਪਾ ਕਰਕੇ ਜਲਦੀ ਦੇਖਿਆ ਜਾਵੇ ਪਰ ਡਿਊਟੀ ਵਾਲਾ ਡਾਕਟਰ ਕਹਿਣ ਲੱਗਾ ਕਿ ਪਹਿਲਾ ਪਰਚੀ ਬਣਾਉਣ ਫਿਰ ਦੇਖਾਗੇ । ਪਰਚੀ ਬਣਾਉਣ ਤੋਂ ਬਾਅਦ ਮੈਂ ਫਿਰ ਡਾਕਟਰ ਕੋਲ ਆਇਆ ਤਾਂ ਫਿਰ ਵੀ ਡਾਕਟਰ ਆਪਣੀ ਮਰਜ਼ੀ ਨਾਲ ਕਿੰਨੀ ਦੇਰ ਨਾਲ ਆਇਆ ।
ਡਾਕਟਰ ਨੇ ਮੈਨੂੰ ਅਗਲੇ ਦਿਨ ਐਮ.ਆਰ.ਆਈ ਕਰਵਾਉਣ ਲਈ ਕਿਹਾ ਜਦੋਂ ਮੈਂ ਆਪਣੇ ਲੜਕੇ ਦੀ ਹਸਪਤਾਲ ਵਿਚ ਐਮ.ਆਰ.ਆਈ. ਕਰਵਾਉਣ ਗਿਆ ਤਾਂ ਐਮ.ਆਰ.ਆਈ. ਵਾਲੀ ਜਗਾਂ ਤੇ ਬਹੁਤ ਲੰਬੀ ਲਾਈਨ ਲੱਗੀ ਹੋਈ ਸੀ ਪਰ ਹਸਪਤਾਲ ਦੇ ਮੁੱਖ ਡਾਕਟਰ ਏ.ਪੀ. ਸਿੰਘ ਦੀ ਸ਼ਿਫਾਰਸ਼ ਵਾਲੇ ਲੋਕਾਂ ਦੀ ਵਾਰੀ ਸਿੱਧੀ ਲਗਾਈ ਜਾ ਰਹੀ ਸੀ । ਜਦੋਂ ਕਿ ਬਹੁਤ ਲੋਕ ਸਵੇਰ ਤੋਂ ਹੀ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ ਕਈ ਵਿਚ ਏਹੋਂ ਬੁਜ਼ਰਗ ਲੋਕ ਜੋ ਚੰਗੀ ਤਰ੍ਹਾਂ ਬੈਠ ਵੀ ਨਹੀਂ ਸੀ ਸਕਦੇ ਬੀਮਾਰੀਆਂ ਨਾਲ ਪੀੜਤ ਸਨ ਉਹ ਵੀ ਦੇਖ ਕੇ ਹੈਰਾਨ ਹੋ ਰਹੇ ਸਨ ਕਿ ਅਸੀਂ ਕਦੋਂ ਤੋਂ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ ਪਰ ਸਾਡੀ ਵਾਰੀ ਕਦੋਂ ?
ਜਦੋਂ ਆਪਾ ਪ੍ਰਾਈਵੇਟ ਹਸਪਤਾਲ ਵਿਚ ਜਾਂਦੇ ਹਾਂ ਉਥੇ ਪੈਸੇ ਤਾਂ ਜ਼ਰੂਰ ਖਰਚ ਵੱਧ ਹੁੰਦੇ ਹਨ ਉਥੇ ਤਕਲੀਫ ਵਾਲੇ ਮਰੀਜ਼ ਦੀ ਪਹਿਲਾਂ ਕੋਈ ਪਰਚੀ ਨਹੀਂ ਬਣਾਈ ਜਾਂਦੀ ਸਗੋਂ ਉਸ ਤਕਲੀਫ ਨੂੰ ਠੀਕ ਕਰਨ ਵੱਲ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ । ਇਸ ਹਸਪਤਾਲ ਵਿਚ ਨੌਕਰੀ ਕਰਨ ਵਾਲੇ ਡਾਕਟਰ ਜਦੋਂ ਆਪਣੇ ਪ੍ਰਾਈਵੇਟ ਕਲੀਨਿਕ ਜਾਂ ਹਸਪਤਾਲਾਂ ਵਿਚ ਬੈਠੇ ਹੁੰਦੇ ਹਨ ਉਸ ਸਮੇਂ ਇਹਨਾਂ ਡਾਕਟਰਾਂ ਦਾ ਮਰੀਜ਼ਾਂ ਪ੍ਰਤੀ ਰਵੱਈਆ ਬਹੁਤ ਸਤਿਕਾਰ ਵਾਲਾ ਹੁੰਦਾ ਹੈ ।
ਇਸ ਹਸਪਤਾਲ ਦੇ ਡਾਕਟਰਾਂ ਨੂੰ ਖੁੱਲੀਆਂ ਤਨਖਾਹਾਂ ਦਿੱਤੀਆਂ ਜਾਂਦੀਆਂ ਹਨ ਪਰ ਹੇਠਲੇ ਸਟਾਫ ਨੂੰ ਨਿਗੂਣੀ ਤਨਖਾਹ ਦਿੱਤੀ ਜਾਂਦੀ ਹੈ । ਡਾਕਟਰਾਂ ਦੀ ਸ਼ਿਫਾਰਸ਼ ਰਾਹੀਂ ਕੀਤੀ ਜਾਣ ਵਾਲੀ ਭਰਤੀ ਬੰਦੀ ਹੋਣੀ ਚਾਹੀਦੀ ਹੈ । ਸਾਰੀਆਂ ਸ਼ਰਤਾਂ ਤੈਅ ਕਰਦੇ ਡਾਕਟਰ ਨੂੰ ਰੱਖਣਾ ਚਾਹੀਦਾ ਹੈ ।ਡਾਕਟਰ ਨੂੰ ਲੋਕ ਦੂਜਾ ਰੱਬ ਮੰਨਿਆ ਜਾਂਦਾ ਹੈ ਪਰ ਜੋ ਘੱਟ ਤਜ਼ੁਰਬੇਕਾਰ ਹੋਵੇਗਾ ਅਤੇ ਸ਼ਿਫਾਰਸ਼ ਨਾਲ ਭਰਤੀ ਹੋਇਆ ਹੋਵੇਗਾ ਤੇ ਉਹ ਮਰੀਜ਼ਾਂ ਨੂੰ ਕਿਵੇ ਠੀਕ ਕਰ ਪਾਏਗਾ । ਇਸ ਹਸਪਤਾਲ ਵਿਚ ਨੌਕਰੀ ਤੋਂ ਰਿਟਾਇਰ ਹੋ ਚੁੱਕੇ ਡਾਕਟਰ ਅਤੇ ਕਰਮਚਾਰੀ ਜਿੰਨਾਂ ਦੀ ਉੱਚੀ ਸਿਫਾਰਸ਼ ਹੁੰਦੀ ਹੈ ਉਨ੍ਹਾਂ ਨੂੰ ਲਗਾਤਾਰ ਵਾਧਾ ਦਿੱਤਾ ਜਾਂਦਾ ਹੈ ਦੇਖਣ ਵਿਚ ਇਹ ਆਇਆ ਹੈ ਕਿ ਇਸ ਹਸਪਤਾਲ ਦੇ ਬਹੁਤ ਸਾਰੇ ਅਜਿਹੇ ਵੀ ਕਰਮਚਾਰੀ ਹਨ ਜਿੰਨਾਂ ਨੂੰ ਨੌਕਰੀ ਕਰਦਿਆ ਬਹੁਤ ਸਮਾਂ ਹੋ ਚੁੱਕਾ ਹੈ ਉਨ੍ਹਾਂ ਨੂੰ ਕੋਈ ਤਰੱਕੀ ਨਹੀਂ ਦਿੱਤੀ ਜਾਂਦੀ ।
ਐਸ.ਜੀ.ਪੀ.ਸੀ. ਨੂੰ ਚਾਹੀਦਾ ਹੈ ਕਿ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਚ ਆਏ ਸਾਰੇ ਬੀਮਾਰ ਵਿਅਕਤੀਆਂ ਦਾ ਇਲਾਜ ਵਧੀਆਂ ਇਲਾਜ ਮੁਫਤ ਹੋਵੇ, ਬਹੁਤ ਹੀ ਸਸਤੇ ਰੇਟਾਂ ਤੇ ਦਵਾਈਆਂ ਅਤੇ ਟੈਸਟ ਕੀਤੇ ਜਾਣ। ਜੇਕਰ ਐਸ.ਜੀ.ਪੀ.ਸੀ. ਨੂੰ ਲੱਗਦਾ ਹੈ ਕਿ ਹਸਪਤਾਲ ਵਿਚ ਆਏ ਸਾਰੇ ਮਰੀਜਾਂ ਦਾ ਇਲਾਜ ਮੁਫਤ ਕਰਨ ਤੇ ਬਹੁਤ ਖਰਚ ਵੱਧ ਹੋਣਗੇ ਤਾਂ ਐਨ.ਆਰ.ਆਈ. ਜਾਂ ਦੇਸ਼ ਵਿਚਲੇ ਦਾਨੀ ਸੱਜਣਾ ਦੀ ਸਹਾਇਤਾ ਲੈ ਸਕਦੇ ਹਨ, ਅਜਿਹੇ ਨੇਮ ਕੰਮ ਵਿਚ ਕੋਈ ਦਾਨੀ ਸੱਜਣ ਇਨਕਾਰ ਨਹੀਂ ਕਰੇਗਾ । ਏਥੇ ਇਹ ਵੀ ਜ਼ਿਕਰਯੋਗ ਹੈ ਕਿ ਐਸ.ਜੀ.ਪੀ.ਸੀ. ਕੋਲ ਬਹੁਤ ਬਜ਼ਟ ਹੈ ਇਸ ਨਾਲ ਹਸਪਤਾਲ ਦੇ ਵਿਚ ਇਲਾਜ ਮੁਫਤ ਕਰਨਾ ਸੰਭਵ ਹੈ ।
ਹਸਪਤਾਲ ਵਿਚ ਸ਼ਿਫਾਰਸ਼ ਨਾਲ ਮਰੀਜ਼ਾਂ ਦਾ ਇਲਾਜ ਹੋਣਾ ਬੰਦ ਹੋਵੇ ਸਾਰੇ ਮਰੀਜ਼ਾਂ ਲਈ ਇੱਕੋ ਜਿਹਾ ਸਤਿਕਾਰ ਅਤੇ ਇਲਾਜ ਹੋਵੇ ।
ਰਿਟਾਇਰ ਹੋ ਚੁੱਕੇ ਡਾਕਟਰ ਅਤੇ ਕਰਮਚਾਰੀ ਜਿਹੜੇ ਉੱਚ ਸ਼ਿਫਾਰਸ਼ ਨਾਲ ਲਗਾਤਾਰ ਵਾਧਾ ਲੈ ਰਹੇ ਹਨ ਉਨ੍ਹਾਂ ਨੂੰ ਨੌਕਰੀ ਵਿਚ ਵਾਧਾ ਦੇਣਾ ਬੰਦ ਹੋਵੇ । ਜਿਹੜੇ ਹਸਪਤਾਲ ਵਿਚ ਅਨੇਕਾਂ ਕੰਮ ਕਰ ਰਹੇ ਕਰਮਚਾਰੀ ਹਨ ਜਿੰਨਾਂ ਨੂੰ ਬਣਦੀਆਂ ਤਰੱਕੀਆਂ ਨਹੀਂ ਦਿੱਤੀ ਗਈਆਂ ਉਹ ਸਮਾਂਬੱਧ ਦਿੱਤੀਆਂ ਜਾਣ ।
ਹਸਪਤਾਲ ਵਿਚ ਨੌਕਰੀ ਕਰਦੇ ਡਾਕਟਰਾਂ ਨੂੰ ਚਾਹੀਦਾ ਹੈ ਕਿ ਜਿਵੇਂ ਉਹ ਆਪਣੇ ਪ੍ਰਾਈਵੇਟ ਕਲੀਨਿਕ ਜਾਂ ਆਪਣੇ ਨਿੱਜੀ ਹਸਪਤਾਲਾਂ ਵਿਚ ਮਰੀਜ਼ਾਂ ਦੇਖ ਦੇ ਹਨ ਉਸੇ ਸੇਵਾ ਭਾਵਨਾ ਨਾਲ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਚ ਆਏ ਮਰੀਜ਼ਾਂ ਨੂੰ ਦੇਖਿਆ ਜਾਵੇ ।
ਸੁਖਵਿੰਦਰ ਜੀਤ ਸਿੰਘ ਘਰਿੰਡਾ
98766-98566