ਅਸਲੀ ਸੰਤ ....ਅਸਲੀ ਜਰਨੈਲ... - ਸ.ਦਲਵਿੰਦਰ ਸਿੰਘ ਘੁੰਮਣ

ਕਰੋੜਾਂ ਲੋਕਾਂ ਦੀ ਆਮ ਸੋਚ ਵਿੱਚੋ ਇਕ ਇੰਨਸਾਨ ਕੁਝ ਖਾਸੀਅਤ ਨਾਲ ਪੈਦਾ ਹੁੰਦਾ ਹੈ। ਜਿਹੜਾ ਸੂਰਜ ਦੀ ਨਿਆਈ ਚੜਦਾ ਹੈ ਪਰ ਢਲਦਾ ਸਿਖਰ ਦੁਪਹਿਰੇ ਹੈ। ਇਕ ਦੀਵੇ ਲੋਅ ਵਾਂਗ ਨਾਲ ਆਪਣੇ ਆਲੇ ਦੁਆਲੇ ਨੂੰ ਰੁਸ਼ਨਾ ਕੇ ਹਨੇਰੇ ਦੇ ਪਸਾਰ ਨੂੰ ਉਨੀ ਦੇਰ ਡੱਕੀ ਰਖਦਾ ਜਦੋ ਤਕ ਰੋਸ਼ਨੀ ਦੀ ਕਿਰਨ ਨਾ ਦਿਸ ਪਵੇ। ਦੁਨੀਆਂ ਵਿੱਚ ਬਹੁਤ ਵੱਡੇ ਇਨਕਲਾਬੀਆਂ ਦੇ ਇਤਿਹਾਸ ਹਨ ਜਿਨ੍ਹਾਂ ਵਿੱਚ ਜਿਆਦਾਤਰ ਰਾਜਨੀਤਿਕ ਲੋਕਾਂ ਦੀ ਰਹਿਨੁਮਾਈ ਹੇਠ ਹੋਏ। ਪਰ ਇੱਥੇ ਬਾਬੇ ਏ ਕੌਮ, ਮਰਦ ਏ ਮੁਜਾਹਿਦ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਦੁੱਤੀ ਸਖਸ਼ੀਅਤ ਦੀ ਗਲ ਹੋ ਰਹੀ ਹੈ। ਜਿਸ ਨੇ ਧਾਰਮਿਕ ਤੋਰ ਤੇ ਕੌਮ ਦੀ ਤਰਜ਼ਮਾਨੀ ਕਰਦੇ ਹੋਏ ਰਾਜਨੀਤਿਕ ਅਜਾਦੀ ਦੀਆਂ ਸਰਹੱਦਾਂ ਬੰਨਣ ਦੀ ਗਲ ਤੋਰੀ। ਦੁਨੀਆਵੀ ਪੜਾਈ ਲਿਖਾਈ ਵਿੱਚ ਘੱਟ ਪਰ ਧਾਰਮਿਕ ਰੁਹਾਨੀ ਅਤੇ ਰਾਜਨੀਤਿਕ ਚੇਤਨਾ ਵਿੱਚ ਅਥਾਹ ਸਮਰੱਥਾ ਨੂੰ ਸਮੋਈ ਬੈਠੀ ਸਖਸ਼ੀਅਤ ਨੇ ਦੁਨੀਆਂ ਦੀਆਂ ਵੱਡੀਆਂ ਸ਼ਕਤੀਸ਼ਾਲੀ ਤਾਕਤਾ ਨੂੰ ਰਾਹੇ ਪਾ ਆਪਣਾ ਲੋਹਾ ਮੰਨਵਾਇਆ। ਸੰਤਾਂ ਦੀ ਕਹੀ ਹਰ ਗਲ ਸਿੱਧੀ ਅਤੇ ਸ਼ਪੱਸਟ ਹੁੰਦੀ ਜੋ ਅਜ ਤਕ ਕਿਸੇ ਆਗੂ ਦੇ ਹਿਸੇ ਨਹੀਂ ਆਈ। ਜਦੋ ਬੋਲਦੇ ਤਾਂ ਇਕ ਸੁਈ ਡਿਗਣ ਜਿੰਨੀ ਆਵਾਜ਼ ਵੀ ਸੁਣਾਈ ਨਾ ਦਿੰਦੀ। ਭਾਰਤ ਵਰਗੀ ਫਿਰਕੂ ਰਾਜਨੀਤੀ ਵਿੱਚ ਹਰ ਤਰ੍ਹਾਂ ਦੇ ਹੱਕ ਹਕੂਕਾਂ ਨੂੰ ਮੰਗਣ ਵਾਲਿਆਂ ਨੂੰ ਦੇਸ਼ ਧਰੋਹੀ ਕਹਿ ਕੇ ਸਰਕਾਰੀ ਅੱਤਵਾਦ ਦੀ ਬਲੀ ਚੜਾਇਆ ਜਾਂਦਾ ਹੈ ਇਹੀ ਕੁਝ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਹੋਇਆ।
ਜਦੋ ਕਦੇ ਇਤਿਹਾਸ ਦੇ ਪੰਨਿਆਂ ਤੇ ਕੌਮ ਦੇ ਸੂਰਬੀਰਾਂ, ਜਰਨੈਲਾਂ ਦੀਆਂ ਕਹਾਣੀਆਂ ਅਲੋਪ ਹੋਣ ਲੱਗਣ ਤਾਂ ਉਸ ਸੋਚ ਨੂੰ ਲੈ ਹੋਰ ਜਰਨੈਲ ਉਠਦੇ ਹਨ ਜਿਹੜੇ ਵਿਰੋਧੀ ਤਾਕਤਾਂ ਨੂੰ ਕੂੰਹਣੀ ਮਰੋੜਾ ਦੇ ਹਰ ਜ਼ੁਲਮ ਦਾ ਹਿੱਕ ਢਾਹ ਕੇ ਮੁਕਾਬਲਾ ਕਰਨ ਲਈ ਕੌਮ ਦੀ ਅਗਵਾਈ ਕਰਦੇ ਹਨ।
ਇਕ ਸਵੇਰ ਸ. ਸਿਮਰਨਜੀਤ ਸਿੰਘ ਮਾਨ ਨੇ ਜਦ ਆਪਣੇ ਸਾਥੀਆਂ ਨਾਲ ਬੈਠੇ ਬੈਠੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਧੁੰਦਲੀ ਹੁੰਦੀ ਜਾ ਰਹੀ ਸਖਸ਼ੀਅਤ ਦਾ ਦਰਦ ਸਾਥੀਆਂ ਨਾਲ ਸਾਂਝਾ ਕੀਤਾ। ਸੋਚ ਨੂੰ ਜਿੰਦਾ ਕਿਵੇ ਰੱਖਿਆ ਜਾਵੇ, ਲੱਖਾਂ ਸ਼ਹਾਦਤਾਂ ਦਾ ਅਰਥ ਕੀ ਹੋਇਆ?  ਜਦੋ ਕਿ ਦਮਦਮੀ ਟਕਸਾਲ ਵਲੋਂ ਸੰਤਾਂ ਦੀ ਸ਼ਹੀਦੀ ਨੂੰ ਐਲਾਨੀਆਂ ਨਹੀ ਗਿਆ ਤਾਂ ਸ਼ਹੀਦੀ ਦਿਹਾੜਾ ਮਨਾਉਣਾ ਹੋਰ ਬਿਖੜੇ ਰਾਹ ਅਖਤਿਆਰ ਕਰਨ ਤੇ ਤੁਲ ਹੋਵੇਗਾ। ਇਕ ਚੀਸ ਉਠੀ, ਇਕ ਫੈਸਲਾ ਹੋਇਆ, ਇਸ ਵਰਦੀ ਅੱਗ ਨੂੰ ਟੱਪਿਆ ਜਾਵੇ ਤਾਂ ਸੰਤਾਂ ਦਾ ਜਨਮ ਦਿਨ ਮਨਾਉਣ ਲਈ ਤਾਰੀਖ ਬਾਰਾਂ ਫਰਵਰੀ ਮਿੱਥੀ ਗਈ। ਭਾਵੇਂ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਅਸਲੀ ਜਨਮ 2 ਜੂਨ ਮਹੀਨੇ ਦਾ ਹੈ।  ਸ਼ੀ ਫਤਿਹਗੜ੍ਹ ਸਾਹਿਬ ਵਿਖੇ ਜਨਮ ਦਿਹਾੜੇ ਨੂੰ ਮਨਾਉਣ ਲਈ ਬਹੁਤ ਘੱਟ ਸੰਗਤਾਂ ਦਾ ਪਹੁੰਚਣਾ, ਜਥੇਬੰਦੀਆਂ ਵਲੋਂ ਵੀ ਘੱਟ ਸਹਿਯੋਗ ਮਿਲਿਆ। ਪਰ ਦ੍ਰਿੜ ਇਰਾਦੇ ਨਾਲ ਸੁਰੂ ਕੀਤੀ ਸੁਰੂਆਤ ਨਾਲ ਹਿੰਦੂਸਤਾਨੀ ਸਰਕਾਰਾਂ ਦੇ ਸਾਹ ਫੁਲਣੇ ਸੁਭਾਵਿਕ ਸਨ। ਹਿੰਦੂ ਜਥੇਬੰਦੀਆਂ ਵਲੋਂ ਪੱਦ ਧਮਕੀਆਂ ਦੀ ਫੁਕ ਨਿਕਲ ਗਈ। ਹੌਸਲੇ ਹੋਰ ਬੁਲੰਦ ਹੋਏ। ਹਰ ਸਾਲ ਜਨਮ ਦਿਹਾੜਾ ਮਨਾਉਣਾ ਕੋਈ ਕਿਸੇ ਦੀ ਮੁਖਾਲਫਤ ਕਰਨਾ ਨਹੀ ਬਲਕਿ ਸਰਕਾਰਾ ਵਲੋਂ ਕੀਤੀ ਜਾਂਦੀ ਬੇਹੱਕੀ, ਬੇਨਿਆਈ ਦੇ ਵਿਰੋਧ ਵਿੱਚ ਇਕ ਸ਼ਾਤਮਈ ਲਹਿਰ ਨੂੰ ਉਭਾਰਨਾ ਸੀ। ਜਿਹੜੀ ਸੰਤ ਛੱਡ ਕੇ ਗਏ ਸੀ। ਕਿਉਂਕਿ
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪ੍ਰਚਾਰ ਸਦਕਾ ਸਿੱਖਾਂ ਵਿੱਚ ਅਜਾਦੀ ਦੀ ਲਹਿਰ ਦੌੜ ਪਈ । ਉਨ੍ਹਾਂ ਦੀ ਚਲਾਈ ਹੋਈ ਲਹਿਰ ਸਦਕਾ ਹਜਾਰਾਂ ਨੇ ਅੰਮ੍ਰਿਤ ਛਕਿਆ, ਨੌਜਵਾਨਾਂ ਦੇ ਸਿਰਾਂ ਤੇ ਦਸਤਾਰਾਂ ਸਜ ਗਈਆਂ, ਕੁੜੀਆਂ ਦੇ ਸਿਰਾਂ ਤੇ ਦੁੱਪਟੇ ਆ ਗਏ। ਦਾਜ ਦਹੇਜ ਅਤੇ ਘਟ ਬਰਾਤਾਂ, ਘਟਿਆ ਸੰਗੀਤ ਅਤੇ ਸਿੱਖ ਜਵਾਨੀ ਸ਼ਰਾਬ ਅਤੇ ਹੋਰ ਨਸ਼ੇ ਛੱਡ ਕੇ ਧਰਮ ਦੇ ਰਾਹ ਤੇ ਤੁਰ ਪਈ। ਬਲਾਤਕਾਰ, ਗੁੰਡਾਗਰਦੀ ਦਾ ਪਤਨ ਹੋ ਗਿਆ।
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਅਨੰਦਪੁਰ ਮਤੇ ਲਈ ਵੱਡਾ ਸ਼ੰਘਰਸ਼ ਸੀ। ਜਿਹੜਾ ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਵਕਾਲਤ ਕਰਦਾ ਸੀ, ਦੀ ਮੰਗ ਨੂੰ ਮੰਨਣਾ। ਸਿੱਖਾ ਨਾਲ ਕੀਤੇ ਵਾਅਦਿਆਂ ਤਹਿਤ ਪਹਿਲੇ ਦਰਜੇ ਦੇ ਸਹਿਰੀ ਮੰਨਣਾ। ਇਸ ਨਾਲ ਨਾਲ ਚੰਡੀਗੜ੍ਹ ਪੰਜਾਬ ਨੂੰ ਦੇਣਾ, ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਨੂੰ ਜਤਾਇਆ। ਸਿੱਖਾ ਦੇ ਧਰਮ ਪ੍ਰਚਾਰ ਲਈ ਰੇਡੀਉ ਟਰਾਂਸਮੀਸ਼ਨ ਦੀ ਮੰਗ ਰੱਖੀ। ਇਹ ਮੰਗਾ ਕਿਤੇ ਵੀ ਵੱਖਵਾਦ ਨੂੰ ਧਾਰਨ ਨਹੀ ਕਰਦੀਆ। ਪਰ ਸਰਕਾਰਾਂ ਨੇ ਮੰਨਣ ਦੀ ਥਾਂ ਹਲਾਤਾਂ ਨੂੰ ਹੋਰ ਗੰਧਲਾ ਕਰਨਾ ਸੁਰੂ ਕੀਤਾ। ਸੰਤਾ ਨੂੰ ਕਾਂਗਰਸ ਦਾ ਏਜੰਟ ਕਿਹ ਕੇ ਭੰਡਣਾ ਸੁਰੂ ਕੀਤਾ। ਅਨੰਦਪੁਰ ਸਾਹਿਬ ਦੇ ਮਤੇ ਨੂੰ ਵੱਖਵਾਦੀ ਕਿਹ ਕੇ ਸਿੱਖਾ ਦੀ ਸਰਕਾਰ ਖਿਲਾਫ ਬਗਾਵਤ ਕਿਹਾ ਗਿਆ। ਬੱਸਾ ਵਿੱਚੋ ਹਿੰਦੂ ਲੋਕਾਂ ਨੂੰ ਕੱਢਕੇ ਮਾਰਨਾ, ਮੰਦਰਾਂ ਵਿੱਚ ਗਉਆ ਦੇ ਸਿਰ ਵੱਡ ਕੇ ਸੁੱਟਣਾ, ਰੇਲ ਪਟਰੀਆਂ ਨੂੰ ਉਖਾੜ ਰੇਲ ਹਾਦਸੇ ਕਰਨਾ ਅਤੇ ਇਸ ਸਭ ਲਈ ਸੰਤਾਂ ਨੂੰ ਬਦਨਾਮ ਕਰਨਾ ਸੁਰੂ ਕੀਤਾ ਜੋ ਅਜ ਪੂਰਾ ਸੱਚ ਹੋ ਰਿਹਾ ਹੈ ਕਿਵੇਂ ਸਰਕਾਰਾਂ ਚਾਲਾਂ ਚਲਦੀਆਂ ਹਨ। ਕਿਵੇਂ ਘੱਟ ਗਿਣਤੀਆਂ ਉਪਰ ਜੁਲਮ ਦੀ ਇੰਤਹਾ ਹੋ ਗਈ ਹੈ।
ਜੂਨ ਚੁਰਾਸੀ ਤੱਕ ਚਲੇ ਇਸ ਸ਼ੰਘਰਸ਼ ਨੇ ਸੰਤਾਂ ਦੀ ਅਗਵਾਈ ਵਿੱਚ ਸਿੱਖਾਂ ਵਿੱਚ ਇਕ ਅਜਾਦੀ ਲਈ ਸੰਕਲਪ ਨੂੰ ਪੱਕੇ ਕੀਤਾ ਕਿ ਸਿੱਖਾਂ ਲਈ ਅਜਾਦੀ ਕਿਉਂ ਜਰੂਰੀ ਹੈ। ਸਿੱਖਾਂ ਦਾ ਗੁਰੂ ਗ੍ਰੰਥ ਵੱਖਰਾ, ਪੰਥ ਵਖਰਾ, ਧਰਾਤਲ ਵਖਰੀ, ਭਾਸ਼ਾ ਵਖਰੀ, ਰਹਿਣ ਸਹਿਣ ਵਖਰਾ ਜੋ ਆਪਣੇ ਵਖਰੇ ਰਾਜ ਦੀ ਸਥਾਪਨਾ ਦੀ ਮੰਗ ਕਰਦਾ ਹੈ। ਜੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਥਾਪਤ ਰਿਹ ਚੁੱਕਾ ਸੀ।
ਅਜ ਅਜਾਦੀ ਦੀ ਲੜਾਈ ਨੂੰ ਸ਼ਾਤਮਈ ਢੰਗ ਨਾਲ ਸੀਮਤ ਵਸੀਲਿਆਂ ਰਾਹੀਂ ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੌਮਣੀ ਅਕਾਲੀ ਦਲ ਅੰਮ੍ਰਿਤਸਰ ਲੜ ਰਿਹਾ ਹੈ ਕਈ ਸਮਕਾਲੀ ਪੰਥਕ ਜਥੇਬੰਦੀਆਂ ਵੀ ਆਪੋ ਆਪਣੇ ਤਰੀਕੇ ਨਾਲ ਵਿਚਰ ਰਹੀਆ ਹਨ।
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਮਨਾਉਣਾ ਇਕ ਹੱਕ ਸੱਚ ਦੀ ਅਵਾਜ਼ ਨਾਲ ਖੜਨਾ ਹੈ। ਮਨੁੱਖੀ ਅਧਿਕਾਰਾਂ ਦੀ ਸੋਚ ਨੂੰ ਬੁਲੰਦ ਕਰਨਾ ਹੈ। ਅਜਾਦੀ ਲਈ ਲੜਨਾ ਹੈ।


ਸ.ਦਲਵਿੰਦਰ ਸਿੰਘ ਘੁੰਮਣ
0033630073111

10 Feb. 2019